Sultanpur Lodhi News : ਬਿਆਸ ਦਰਿਆ ਦੀ ਮਾਰ ਹੇਠ ਸੁਲਤਾਨਪੁਰ ਲੋਧੀ ਦੇ ਕਈ ਪਿੰਡ, SDRF ਟੀਮਾਂ ਕਰ ਰਹੀਆਂ ਮਦਦ
Sultanpur Lodhi News : SDRF ਟੀਮ ਵਲੋਂ ਡਾਕਟਰਾਂ ਦੀਆਂ ਟੀਮਾਂ ਭੇਜ ਕੇ ਪੀੜਤ ਲੋਕਾਂ ਤੇ ਪੁਸ਼ੂਆਂ ਦਾ ਕੀਤਾ ਜਾ ਰਿਹਾ ਇਲਾਜ
Sultanpur Lodhi News in Punjabi : ਬਿਆਸ ਦਰਿਆ ਦੀ ਮਾਰ ਹੇਠ ਸੁਲਤਾਨਪੁਰ ਲੋਧੀ ਦੇ ਕਈ ਪਿੰਡ ਪ੍ਰਭਾਵਿਤ ਹੋ ਗਏ ਹਨ। ਪ੍ਰਭਾਵਿਤ ਪਿੰਡ ਦੀ ਮਦਦ ਲਈ SDRF ਟੀਮਾਂ ਮਦਦ ਲਈ ਮੌਕੇ ’ਤੇ ਪਹੁੰਚ ਗਈਆਂ ਹਨ ਅਤੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾ ਰਹੀ ਹੈ। ਹੜ੍ਹ ਨਾਲ ਪ੍ਰਭਾਵਿਤ ਹੋਏ ਪਿੰਡਾਂ ਨੂੰ ਪ੍ਰਸ਼ਾਸਨ ਰਾਹਤ ਪ੍ਰਦਾਨ ਕਰਨ ਲਈ ਇੱਕ ਵਿਆਪਕ ਯੋਜਨਾ ਬਣਾਈ ਹੈ।
ਇਸ ਮੌਕੇ SDRF ਟੀਮ ਨੇ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਕਤ ਪਿੰਡਾਂ ਨਾਲ ਸਬੰਧਤ ਘਰਾਂ ਦੇ ਅਨੁਸਾਰ ਡਾਕਟਰਾਂ ਦੀਆਂ ਟੀਮਾਂ ਭੇਜ ਕੇ ਲੋਕਾਂ ਅਤੇ ਪਸ਼ੂਆਂ ਨੂੰ ਜਰੂਰੀ ਦਵਾਈਆਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਲੋਕ ਜਾਂ ਪੁਸ਼ੂ ਬਿਮਾਰ ਹਨ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। SDRF ਟੀਮ ਨੇ ਦੱਸਿਆ ਕਿ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਬਹੁਤ ਆ ਰਹੀ ਸੀ ਜੋ ਅੱਜ ਮੁਹੱਈਆ ਕਰਵਾ ਦਿੱਤਾ ਗਿਆ ਹੈ। ।
SDRF ਟੀਮ ਨੇ ਦੱਸਿਆ ਕਿ 16 ਹੜ੍ਹ ਨਾਲ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਦੀ 14 ਅਗਸਤ ਤੋਂ ਮਦਦ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੋਈ ਬਿਮਾਰੀ ਫੈਲਣ ਦਾ ਖ਼ਤਰਾ ਨਹੀਂ ਹੈ ਕਿਉਂਕਿ ਡਾਕਟਰਾਂ ਦੀ ਟੀਮ ਲਗਾਤਾਰ ਇਲਾਜ ’ਚ ਜੁਟੀਆਂ ਹੋਈਆਂ ਹਨ।
ਫ਼ਿਲਹਾਲ ਕੋਈ ਵੀ ਕਨੈਕਟਿਵਿਟੀ ਨਾ ਹੋਣ ਕਾਰਨ ਕਿਸ਼ਤੀਆਂ ਰਾਹੀਂ ਪੀੜਤ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਅਤੇ ਉਹਨਾਂ ਤੱਕ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ।
(For more news apart from Many villages of Sultanpur Lodhi hit by Beas River, SDRF teams are providing assistance News in Punjabi, stay tuned to Rozana Spokesman)