Operation Sindoor ਦੇ ਨਾਇਕ ਰਣਜੀਤ ਸਿੰਘ ਸਿੱਧੂ ਦਾ ‘ਵੀਰ ਚੱਕਰ’ ਨਾਲ ਕੀਤਾ ਜਾਵੇਗਾ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਧੂ ਨੇ ਪਾਕਿਸਤਾਨ ਸਥਿਤ ਅੱਤਵਾਦੀ ਟਿਕਾਣਿਆਂ ’ਤੇ ਕੀਤਾ ਸੀ ਹਮਲਾ

Operation Sindoor hero Ranjit Singh Sidhu to be honoured with 'Veer Chakra'

Ranjit Singh Sidhu news : ਆਪ੍ਰੇਸ਼ਨ ਸਿੰਦੂਰ ’ਚ ਪਾਕਿਸਤਾਨ ਦੇ ਮੁਰੀਦਕੇ ਅਤੇ ਬਹਾਵਲਪੁਰ ’ਚ ਸਥਿਤ ਅੱਤਵਾਦੀ ਟਿਕਾਣਿਆਂ ’ਤੇ ਹਮਲਾ ਕਰਨ ਵਾਲੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਦੇ ਰਹਿਣ ਵਾਲੇ ਬਹਾਦਰ ਭਾਰਤੀ ਹਵਾਈ ਫੌਜ ਦੇ ਅਧਿਕਾਰੀ ਗਰੁੱਪ ਕੈਪਟਨ ਰਣਜੀਤ ਸਿੰਘ ਸਿੱਧ ਨੂੰ ਵੀਰ ਚੱਕਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ। ਜਿਸ ਤੋਂ ਬਾਅਦ ਪਰਿਵਾਰ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਭਾਵੇਂ ਰਣਜੀਤ ਦਾ ਪਰਿਵਾਰ ਮੂਲ ਰੂਪ ’ਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਏਕੇ ਕਲਾਂ ਦਾ ਰਹਿਣ ਵਾਲਾ ਹੈ ਪਰ ਹੁਣ ਉਹ ਦਹਾਕਿਆਂ ਤੋਂ ਗਿੱਦੜਬਾਹਾ ਵਿੱਚ ਰਹਿ ਰਹੇ ਹਨ। ਇਹ ਪਹਿਲੀ ਵਾਰ ਨਹੀਂ ਹੈ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਅਤੇ ਪੰਜਾਬ ‘ਰਣਜੀਤ ਸਿੱਧੂ’ ਕਾਰਨ ਮਾਣ ਮਹਿਸੂਸ ਕਰ ਰਿਹਾ ਹੈ।

ਸਾਲ 2021 ’ਚ ਜਦੋਂ ਪੰਜ ਰਾਫੇਲ ਲੜਾਕੂ ਜਹਾਜ਼ਾਂ ਦਾ ਪਹਿਲਾ ਬੈਚ ਫਰਾਂਸ ਤੋਂ ਭਾਰਤ ਲਿਆਂਦਾ ਗਿਆ ਸੀ ਤਾਂ ਸਕੁਐਡਰਨ ਲੀਡਰ ਰਣਜੀਤ ਸਿੱਧੂ ਨੇ ਉਨ੍ਹਾਂ ਵਿੱਚੋਂ ਇੱਕ ਉਡਾਇਆ ਸੀ, ਜੋ ਅੰਬਾਲਾ ਵਿੱਚ ਉਤਰਿਆ ਸੀ। ਜ਼ਿਕਰਯੋਗ ਹੈ ਕਿ ਆਪ੍ਰੇਸ਼ਨ ਸਿੰਦੂਰ ’ਚ ਭਾਰਤੀ ਹਵਾਈ ਸੈਨਾ ਦਾ ਮਹੱਤਵਪੂਰਨ ਯੋਗਦਾਨ ਸੀ। ਇਸ ਬਹਾਦਰੀ ਲਈ ਰਣਜੀਤ ਸਿੰਘ ਸਿੱਧੂ ਨੂੰ ਵੀਰ ਚੱਕਰ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਰਣਜੀਤ ਨੂੰ 10ਵੀਂ ਜਮਾਤ ’ਚ ਹੀ ਹਵਾਈ ਫੌਜ ਪ੍ਰਤੀ ਜਨੂੰਨ ਸੀ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਬੇਟੇ ਰਣਜੀਤ ਸਿੱਧੂ ਨੂੰ ਵੀਰ ਚੱਕਰ ਮਿਲਣ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਬਹੁਤ ਖੁਸ਼ ਹੈ।

ਰਣਜੀਤ ਨੇ ਸਭ ਤੋਂ ਪਹਿਲਾਂ ਇਹ ਖ਼ਬਰ ਆਪਣੀ ਮਾਂ ਅਤੇ ਪਤਨੀ ਨੂੰ ਦਿੱਤੀ। ਇੱਕ ਪਿਤਾ ਹੋਣ ਦੇ ਨਾਤੇ ਅੱਜ ਮੈਨੂੰ ਦੇਸ਼ ਭਰ ’ਚ ਆਪਣੇ ਪੁੱਤਰ ਤੇ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ 1986 ’ਚ ਰਣਜੀਤ ਨੇ ਗਿੱਦੜਬਾਹਾ ਦੇ ਮਾਲਵਾ ਸਕੂਲ ਤੋਂ ਪੜ੍ਹਾਈ ਸ਼ੁਰੂ ਕੀਤੀ ਸੀ। ਉਨ੍ਹਾਂ 1999 ’ਚ 12ਵੀਂ ਜਮਾਤ ਪਾਸ ਕੀਤੀ। ਉਹ ਸਕੂਲ ਦੀ ਫੁੱਟਬਾਲ ਟੀਮ ਦੇ ਕਪਤਾਨ ਸਨ। ਸਕੂਲ ਦੇ ਵਾਈਸ ਪ੍ਰਿੰਸੀਪਲ ਜਸਬੀਰ ਸਿੰਘ ਬਰਾੜ ਕਹਿੰਦੇ ਹਨ ਕਿ ਰਣਜੀਤ ’ਚ ਸ਼ਾਨਦਾਰ ਲੀਡਰਸ਼ਿਪ ਯੋਗਤਾਵਾਂ ਸਨ। ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਰਣਜੀਤ ਨੂੰ ਭਾਰਤੀ ਹਵਾਈ ਫੌਜ ’ਚ ਸ਼ਾਮਲ ਹੋਣ ਦੀ ਪ੍ਰੇਰਨਾ ਉਨ੍ਹਾਂ ਦੇ ਸਕੂਲ ਦੇ ਤਤਕਾਲੀ ਪ੍ਰਿੰਸੀਪਲ ਵੇਣੂਗੋਪਾਲ ਤੋਂ ਮਿਲੀ, ਜੋ ਖੁਦ ਇੱਕ ਸੇਵਾਮੁਕਤ ਸਕੁਐਡਰਨ ਲੀਡਰ ਸਨ।

ਰਣਜੀਤ ਸਿੰਘ ਨੇ 1999 ’ਚ 12ਵੀਂ ਪਾਸ ਕਰਨ ਤੋਂ ਬਾਅਦ ਉਸ ਨੇ 2000 ’ਚ ਐਨਡੀਏ ਦੀ ਪ੍ਰੀਖਿਆ ਪਾਸ ਕੀਤੀ ਅਤੇ ਆਪਣੇ ਸੁਪਨਿਆਂ ਨੂੰ ਉਡਾਉਣ ਲੱਗ ਪਿਆ। ਪ੍ਰਿੰਸੀਪਲ ਕਰਨਲ ਸੁਧਾਂਸ਼ੂ ਆਰੀਆ (ਸੇਵਾਮੁਕਤ) ਕਹਿੰਦੇ ਹਨ ਕਿ ਰਣਜੀਤ ਦੇ ਅਧਿਆਪਕ ਉਸਨੂੰ ਇੱਕ ਆਲਰਾਊਂਡਰ ਵਜੋਂ ਯਾਦ ਕਰਦੇ ਸਨ। ਸੁਖੋਈ ਵਰਗੇ ਐਡਵਾਂਸ ਫਾਇਟਰ ਜਹਾਜ਼ ਵੀ ਭਾਰਤ ਲਿਆ ਚੁੱਕੇ ਹਨ ਰਣਜੀਤ ਸਿੱਧੂ ਲਗਭਗ ਪੰਜ ਸਾਲ ਪਹਿਲਾਂ, ਜਦੋਂ ਰਾਫੇਲ ਲੜਾਕੂ ਜਹਾਜ਼ਾਂ ਦਾ ਪਹਿਲਾ ਜੱਥਾ ਫਰਾਂਸ ਤੋਂ ਭਾਰਤ ਲਿਆਂਦਾ ਗਿਆ ਸੀ, ਤਾਂ ਉਨ੍ਹਾਂ ਵਿੱਚੋਂ ਇੱਕ ਜਹਾਜ਼ ਰਣਜੀਤ ਸਿੰਘ ਸਿੱਧੂ ਨੇ ਉਡਾਇਆ ਸੀ। ਰਣਜੀਤ ਸਿੰਘ ਸਿੱਧੂ ਦਾ ਸਫ਼ਰ ਸਿਰਫ਼ ਰਾਫੇਲ ਤੱਕ ਸੀਮਤ ਨਹੀਂ ਹੈ। ਇਸਤੋਂ ਪਹਿਲਾਂ ਉਹ ਰੂਸ ਤੋਂ ਸੁਖੋਈ ਵਰਗੇ ਐਡਵਾਂਸ ਫਾਇਟਰ ਜਹਾਜ਼ ਵੀ ਭਾਰਤ ਲਿਆ ਚੁੱਕੇ ਹਨ।