Sidhu Moose Wala ਦੀ ਮਾਤਾ ਚਰਨ ਕੌਰ ਨੇ ਪਾਈ ਭਾਵੁਕ ਪੋਸਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੈਨੂੰ ਯਾਦ ਹੈ ਜਦੋਂ ਤੂੰ ਮੇਰੇ ਤੋਂ ਦੂਰ ਹੋਇਆ ਸੀ ਮੇਰੀ ਜ਼ਿੰਦਗੀ ਦੀ ਹਰ ਖੁਸ਼ੀ ਮੁੱਕ ਗਈ ਸੀ- ਚਰਨ ਕੌਰ

Sidhu Moose Wala's mother Charan Kaur posted an emotional post

ਮਾਨਸਾ:  ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਸੋਸ਼ਲ ਮੀਡੀਆ ਉੱਤੇ ਭਾਵੁਕ ਪੋਸਟ ਪਾਈ ਹੈ। ਮਾਤਾ ਚਰਨ ਕੌਰ ਨੇ ਲਿਖਿਆ ਹੈ ਕਿ "ਪੁੱਤ ਤੇਰੀ ਮਾਂ ਹੋਣ ਦੇ ਨਾਤੇ ਹਰ ਰੋਜ਼ ਮੇਰਾ ਦਿਲ ਟੁੱਟਦਾ ਏ ਮੈਨੂੰ ਯਾਦ ਏ ਜਦੋ ਤੂੰ ਮੇਰੇ ਤੋ ਦੂਰ ਹੋਇਆ ਸੀ ਮੇਰੀ ਜ਼ਿੰਦਗੀ ਦੀ ਹਰ ਖੁਸ਼ੀ ਹਰ ਇੱਛਾ ਮੁੱਕ ਗਈ ਸੀ, ਸਾਨੂੰ ਤਾ ਕੁਝ ਨਹੀ ਚਾਹੀਦਾ ਸੀ ਪੁੱਤ ਤੈਨੂੰ ਗਵਾਉਣ ਮਗਰੋਂ ਬਸ ਇਹੀ ਹਿੰਮਤ ਬਾਕੀ ਰਹਿ ਗਈ ਸੀ ਕਿ ਜੋ ਤੇਰਾ ਮੁਕਾਮ ਏ ਜੋ ਤੇਰੇ ਚਾਹੁਣ ਵਾਲਿਆਂ ਦੇ ਦਿਲਾਂ ਚ ਤੇਰੇ ਲਈ ਪਿਆਰ, ਸਤਿਕਾਰ ਏ ਉਹ ਉਸੇ ਤਰਾਂ ਬਰਕਰਾਰ ਰਹੇ, ਅਸੀਂ ਆਪਣੀ ਜ਼ਿੰਦਗੀ ਚ ਤਾਂ ਜੋ ਘਾਟ ਮਹਿਸੂਸ ਕਰਦੇ ਆ ਸਾਡਾ ਇਹੋ ਮਕਸਦ ਸੀ ਕਿ ਤੇਰੇ ਪ੍ਰਸ਼ੰਸਕਾਂ ਕੋਲ ਤੇਰੀ ਆਵਾਜ਼ ਤੇਰੇ ਬਾਅਦ ਵੀ ਬੁਲੰਦ ਗੂੰਜਦੀ ਰਹੇ ਤਾਂ ਜੋ ਉਹਨਾਂ ਨੂੰ ਤੇਰੇ ਬਿਨਾਂ ਵੀ ਤੇਰਾ ਨਾ ਹੋਣਾ ਮਹਿਸੂਸ ਨਾ ਹੋਵੇ ਹੋਣੀ ਨੂੰ ਇਹ ਵੀ ਏਸ ਤਰਾਂ ਮਨਜ਼ੂਰ ਨਾ ਹੋਇਆ ਸਾਨੂੰ ਤੇਰੀ ਮੌਜੂਦਗੀ ਤੇਰੀ ਮਿਹਨਤ ਦੇ ਫਲ ਲਈ ਵੀ ਅੱਜ ਜਵਾਬਦੇਹੀ ਦੇਣੀ ਪੈ ਰਹੀ ਏ, ਪੁੱਤ ਅੱਜ ਯਾਦ ਆ ਰਿਹਾ ਸਾਡੇ ਪੁਰਾਣੇ ਘਰੇ ਜਦੋ ਤੂੰ ਨਿੱਕਾ ਹੁੰਦਾ ਮੇਰੇ ਨਾਲ ਤੂੰ ਵੱਡਾ ਹੋਕੇ ਕੀ ਬਣੇਗਾ ਵਾਲੀਆ ਗੱਲਾ ਕਰਦਾ ਸੀ, ਤੇ ਦੇਖ ਲਾ ਪੁੱਤ ਤੂੰ ਸਫਲ ਹੋਇਆ ਤਾ ਸਾਡੇ ਦੁਸ਼ਮਣਾਂ ਨੂੰ ਆਪਣੇ ਮੁਕਾਮ ਦੇ ਫਿਕਰ ਖਾਣ ਲੱਗ ਪਏ ਬੇਟਾ।"