ਅਜੇ ਵੀ ਸਮਾਂ ਹੈ, ਬਚਾਅ ਲਉ ਦੇਸ਼ ਦੀ ਜਵਾਨੀ ਨੂੰ : ਰਵੀ ਕਿਸ਼ਨ
ਅਜੇ ਵੀ ਸਮਾਂ ਹੈ, ਬਚਾਅ ਲਉ ਦੇਸ਼ ਦੀ ਜਵਾਨੀ ਨੂੰ : ਰਵੀ ਕਿਸ਼ਨ
ਨਵੀਂ ਦਿੱਲੀ, 16 ਸਤੰਬਰ : ਸੰਸਦ ਦੇ ਮਾਨਸੂਨ ਸੈਸ਼ਨ 'ਚ ਭਾਜਪਾ ਦੇ ਸੰਸਦ ਮੈਂਬਰ ਅਤੇ ਭੋਜਪੁਰੀ ਅਭਿਨੇਤਾ ਰਵੀ ਕਿਸ਼ਨ ਨੇ ਨਸ਼ਾ ਤਸਕਰੀ ਦਾ ਮੁੱਦਾ ਚੁਕਿਆ ਸੀ। ਉਨ੍ਹਾਂ ਕਿਹਾ ਸੀ ਕਿ ਫ਼ਿਲਮ ਇੰਡਸਟਰੀ 'ਚ ਵੀ ਇਸ ਦਾ ਇਸਤੇਮਾਲ ਹੋ ਰਿਹਾ ਹੈ 'ਤੇ ਦੇਸ਼ ਦੀ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀ ਹੈ। । ਉਨ੍ਹਾਂ ਬਾਲੀਵੁੱਡ ਵਿਚ ਵੀ ਜਾਂਚ ਦੀ ਗੱਲ ਆਖੀ ਸੀ। ਜਿਸ 'ਤੇ ਰਾਜ ਸਭਾ ਸੰਸਦ ਮੈਂਬਰ ਅਤੇ ਅਭਿਨੇਤਰੀ ਜਯਾ ਬਚਨ ਨੇ ਫ਼ਿਲਮ ਇੰਡਸਟਰੀ ਨੂੰ ਬਦਨਾਮ ਕਰਨ ਨੂੰ ਲੈ ਕੇ ਬਿਆਨ ਦਿਤਾ, ਜਿਸ ਦਾ ਕੋਈ ਵਿਰੋਧੀ ਕਰ ਰਿਹਾ ਹੈ ਅਤੇ ਕੋਈ ਪੱਖ ਲੈ ਰਿਹਾ ਹੈ। ਜਿਸ ਤੋਂ ਬਾਅਦ ਰਵੀ ਕਿਸ਼ਨ ਲਗਾਤਾਰ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤੀਕਿਰਿਆ ਦਿਤੀ ਹੈ। ਉਹ ਇਕ ਤੋਂ ਬਾਅਦ ਇਕ ਟਵੀਟ ਕਰ ਕੇ ਨਸ਼ੇ ਵਿਰੁਧ ਅਪਣੀ ਗੱਲ ਰੱਖ ਰਹੇ ਹਨ। ਰਵੀ ਕਿਸ਼ਨ ਨੇ ਟਵੀਟ ਕਰ ਕੇ ਲਿਖਿਆ ਕਿ ਰੋਕ ਦਿਉ, ਨਸ਼ੇ ਦੇ ਦਰਿਆ ਵਿਚ, ਵਹਿਦੇ ਹੋਏ ਪਾਣੀ ਨੂੰ। ਅਜੇ ਵੀ ਸਮਾਂ ਹੈ, ਬਚਾਅ ਲਉ ਦੇਸ਼ ਦੀ ਜਵਾਨੀ ਨੂੰ। ਸਮਾਂ ਰਹਿੰਦੇ ਜੋ ਨਾ ਜਾਗੇ ਤੁਸੀਂ, ਤਾਂ ਅਨਰਥ ਹੋ ਜਾਵੇਗਾ। ਨਸ਼ੇ ਦੀ ਲਤ ਤੋਂ ਤੁਹਾਡਾ, ਸਾਰਾ ਜੀਵਨ ਵਿਅਰਥ ਹੋ ਜਾਵੇਗਾ।(ਏਜੰਸੀ)