ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਹੋਇਆ ਕੋਰੋਨਾ

ਏਜੰਸੀ

ਖ਼ਬਰਾਂ, ਪੰਜਾਬ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਹੋਇਆ ਕੋਰੋਨਾ

image

ਮੁੰਬਈ, 16 ਸਤੰਬਰ : ਮਹਾਰਾਸ਼ਟਰ ਦੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਕਰ ਕੇ ਦਿਤੀ ਹੈ। ਉਨ੍ਹਾਂ ਕਿਹਾ ਕਿ, 'ਬੀਤੇ ਦਿਨੀਂ ਮੈਂ ਕਮਜ਼ੋਰ ਮਹਿਸੂਸ ਕਰ ਰਿਹਾ ਸੀ ਅਤੇ ਅਪਣੇ ਡਾਕਟਰ ਦੀ ਸਲਾਹ ਲਈ। ਜਾਂਚ ਦੌਰਾਨ ਮੈਂ ਕੋਵਿਡ-19 ਪਾਜ਼ੇਟਿਵ ਪਾਇਆ ਗਿਆ ਹਾਂ। ਮੈਂ ਇਸ ਸਮੇਂ ਸਾਰਿਆਂ ਦੀਆਂ ਅਸੀਸਾਂ ਅਤੇ ਸ਼ੁਭ ਇੱਛਾਵਾਂ ਨਾਲ ਠੀਕ ਹਾਂ। ਮੈਂ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ।' ਉਨ੍ਹਾਂ ਕਿਹਾ ਹੈ ਕਿ ਜਿਹੜੇ ਲੋਕ ਉਨ੍ਹਾਂ ਦੇ ਸੰਪਰਕ 'ਚ ਆਏ ਹਨ ਕਿਰਪਾ ਕਰ ਕੇ ਆਪਣੀ ਜਾਂਚ ਕਰਵਾ ਲੈਣ।               (ਪੀ.ਟੀ.ਆਈ)