ਈਡੀ ਨੇ ਉੱਤਰੀ ਭਾਰਤ 'ਚ ਕਈ ਥਾਵਾਂ 'ਤੇ ਮਾਰੇ ਛਾਪੇ, ਪੰਜਾਬ ਦੇ ਇਹ ਸ਼ਹਿਰ ਵੀ ਨੇ ਸ਼ਾਮਲ 

ਏਜੰਸੀ

ਖ਼ਬਰਾਂ, ਪੰਜਾਬ

ਈਡੀ ਨੇ ਉੱਤਰੀ ਭਾਰਤ ਦੇ ਕਈ ਸ਼ਹਿਰਾਂ ਵਿਚ ਛਾਪੇਮਾਰੀ ਕਰਦਿਆਂ 4 ਕਰੋੜ ਰੁਪਏ ਦੀ ਭਾਰਤੀ ਕਰੰਸੀ, ਵਿਦੇਸ਼ੀ ਮੁਦਰਾ, ਸੋਨਾ ਅਤੇ ਚਾਂਦੀ ਜ਼ਬਤ ਕੀਤੀ ਹੈ

ED

ਚੰਡੀਗੜ੍ਹ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵਿਦੇਸ਼ੀ ਮੁਦਰਾ ਦੇ ਹਵਾਲਾ ਕਾਰੋਬਾਰ 'ਤੇ ਵੱਡੀ ਕਾਰਵਾਈ ਕੀਤੀ ਹੈ। ਇਸ ਦੌਰਾਨ ਈਡੀ ਨੇ ਉੱਤਰੀ ਭਾਰਤ ਦੇ ਕਈ ਸ਼ਹਿਰਾਂ ਵਿਚ ਛਾਪੇਮਾਰੀ ਕਰਦਿਆਂ 4 ਕਰੋੜ ਰੁਪਏ ਦੀ ਭਾਰਤੀ ਕਰੰਸੀ, ਵਿਦੇਸ਼ੀ ਮੁਦਰਾ, ਸੋਨਾ ਅਤੇ ਚਾਂਦੀ ਜ਼ਬਤ ਕੀਤੀ ਹੈ। ਈਡੀ ਨੇ ਕਿਹਾ ਕਿ ਪਾਲ ਮਰਚੈਂਟਸ ਲਿਮਟਿਡ, ਕੁਇੱਕ ਫੋਰੈਕਸ ਲਿਮਟਿਡ, ਸੁਪਾਮਾ ਫਾਰੇਕਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ ਅਤੇ ਸਹਿਯੋਗੀ ਵਿਰੁੱਧ ਚੰਡੀਗੜ੍ਹ, ਪੰਚਕੂਲਾ, ਮੋਹਾਲੀ, ਜਲੰਧਰ ਅਤੇ ਦਿੱਲੀ ਵਿਚ ਛਾਪੇ ਮਾਰੇ ਗਏ ਹਨ। 

ਇਹ ਵੀ ਪੜ੍ਹੋ - ਤਿੰਨ ਖੇਤੀਬਾੜੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਅਕਾਲੀ ਦਲ ਦਾ ਬਲੈਕ ਫਰਾਈਡੇ ਪ੍ਰੋਟੈਸਟ ਮਾਰਚ    

ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਸ਼ੈਲ ਕੰਪਨੀਆਂ ਨੇ ਕਥਿਤ ਯਾਤਰਾ ਲੈਣ -ਦੇਣ ਦੀ ਆੜ ਵਿਚ ਬਾਹਰੋਂ ਪੈਸੇ ਭੇਜਣ ਲਈ ਵੱਖ-ਵੱਖ ਵਿਅਕਤੀਆਂ ਦੀਆਂ ਜਾਅਲੀ ਆਈਡੀਆਂ ਦਿੱਤੀਆਂ ਹਨ, ਜਿਸ ਦੇ ਨਤੀਜੇ ਵਜੋਂ ਅਣਅਧਿਕਾਰਤ (ਹਵਾਲਾ) ਪੈਸਾ ਪੈਦਾ ਹੋਇਆ ਹੈ। ਈਡੀ ਨੇ ਦਾਅਵਾ ਕੀਤਾ ਕਿ ਇਹ ਗੈਰਕਨੂੰਨੀ ਪੈਸਾ ਉਨ੍ਹਾਂ ਦੇ ਨਾਲ ਜੁੜੀਆਂ ਕੰਪਨੀਆਂ ਜਾਂ ਇਕਾਈਆਂ ਦੇ ਹੋਰ ਕਾਰੋਬਾਰਾਂ ਅਤੇ ਰੀਅਲ ਅਸਟੇਟ ਵਿਚ ਲਗਾਇਆ ਗਿਆ ਹੈ। ਈਡੀ ਨੇ ਅਪਰਾਧਕ ਦਸਤਾਵੇਜ਼, ਲੈਪਟਾਪ, ਮੋਬਾਈਲ ਫ਼ੋਨ ਅਤੇ ਸੰਪਤੀ ਦੇ ਦਸਤਾਵੇਜ਼ ਵੀ ਜ਼ਬਤ ਕੀਤੇ ਹਨ।