ਯੂਪੀ ’ਚ ‘ਆਪ’ ਦੀ ਸਰਕਾਰ ਬਣਨ ਦੇ 24 ਘੰਟਿਆਂ ਦੇ ਅੰਦਰ ਕਿਸਾਨਾਂ ਨੂੂੰ ਦਿਆਂਗੇ ਮੁਫ਼ਤ ਬਿਜਲੀ: ਸਿਸੋਦ

ਏਜੰਸੀ

ਖ਼ਬਰਾਂ, ਪੰਜਾਬ

ਯੂਪੀ ’ਚ ‘ਆਪ’ ਦੀ ਸਰਕਾਰ ਬਣਨ ਦੇ 24 ਘੰਟਿਆਂ ਦੇ ਅੰਦਰ ਕਿਸਾਨਾਂ ਨੂੂੰ ਦਿਆਂਗੇ ਮੁਫ਼ਤ ਬਿਜਲੀ: ਸਿਸੋਦੀਆ

image

ਹਰ ਪਰਵਾਰ ਨੂੰ 300 ਯੂਨਿਟ ਬਿਜਲੀ ਮੁਫ਼ਤ, ਪੁਰਾਣੇ ਬਿਲ 

ਨਵੀਂ ਦਿੱਲੀ, 16 ਸਤੰਬਰ (ਅਮਨਦੀਪ ਸਿੰਘ): ਯੂਪੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਯੂਪੀ ਵਿਖੇ ਆਪਣੀ ਸਰਕਾਰ ਬਣਨ ’ਤੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਸਣੇ ਹਰੇਕ ਪਰਵਾਰ ਨੂੰ 300 ਯੂਨਿਟ ਤਕ ਮੁਫ਼ਤ ਬਿਜਲੀ ਦੇਣ ਦਾ ਅਹਿਮ ਐਲਾਨ ਕੀਤਾ ਹੈ।
ਅੱਜ ਲਖਨਊ ਵਿਖੇ ਇਕ ਪੱਤਰਕਾਰ ਮਿਲਣੀ ਕਰ ਕੇ ਦਿੱਲੀ ਦੇ ਉਪ ਮੁਖ ਮੰਤਰੀ  ਮਨੀਸ਼ ਸਿਸੋਦੀਆ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਐਲਾਨ ਕਰਦੇ ਹੋਏ ਕਿਹਾ ਕਿ ਦਿੱਲੀ ਦੀ ਤਰਜ਼ ‘ਤੇ ਆਪ ਦੀ ਸਰਕਾਰ ਬਣਨ ‘ਤੇ ਯੂਪੀ ਵਿਚ 24 ਘੰਟੇ ਦੇ ਅੰਦਰ ਲੋਕਾਂ ਨੂੰ 300 ਯੁਨਿਟ ਮੁਫ਼ਤ ਬਿਜਲੀ ਦੇਣੀ ਸ਼ੁਰੂ ਕਰ ਦਿਤੀ ਜਾਵੇਗੀ ਅਤੇ ਸੂਬੇ ਦੇ ਕਿਸਾਨਾਂ ਨੂੂੰ ਖੇਤੀਬਾੜੀ ਲਈ 24 ਘੰਟੇ ਮੁਫ਼ਤ ਬਿਜਲੀ ਦਿਤੀ ਜਾਵੇਗੀ। ਸਿਸੋਦੀਆ ਨੇ ਕਿਹਾ, “ਹੈਰਾਨੀ ਦੀ ਗੱਲ ਹੈ ਕਿ ਯੂਪੀ ਵਿਖੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਫਿਰ ਵੀ ਲੋਕਾਂ ਨੂੰ 24 ਘੰਟੇ ਬਿਜਲੀ ਨਹੀਂ ਦਿਤੀ ਜਾ ਰਹੀ, ਉਤੋਂ ਯੋਗੀ ਸਰਕਾਰ ਨੇ 38 ਲੱਖ ਪਰਵਾਰਾਂ ਨੂੰ ਬਿਜਲੀ ਦੇ ਵੱਧੇ ਹੋਏ ਬਿਲ ਭੇਜ ਦਿਤੇ ਹਨ, ਬਿਲ ਨਾ ਭਰਨ ਤੇ ਲੋਕਾਂ ਨੂੰ ਅਪਰਾਧੀ ਐਲਾਨਿਆ ਜਾ ਰਿਹਾ ਹੈ। ਪਰ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ, ਕੇਜਰੀਵਾਲ ਜੀ,  ਜੋ ਕਹਿੰਦੇ ਹਨ, ਉਸ ਨੂੰ ਕਰ ਕੇ ਵਿਖਾਉੁਂਦੇ ਹਨ। ਲੋਕਾਂ ਨੂੰ ਰਾਹਤ ਦਿਤੀ ਜਾਵੇਗੀ।’’
ਸਿਸੋਦੀਆ ਨੇ ਕਿਹਾ, ਲੋਕਾਂ ਦੇ ਪੁਰਾਣੇ ਬਿਜਲੀ ਦੇ ਬਕਾਇਆ ਬਿਲ ਮਾਫ਼ ਕੀਤੇ ਜਾਣਗੇ ਕਿਉਂਕਿ ਵੱਧ ਬਿਲ ਆਉਣ ਕਰ ਕੇ ਕਈ ਲੋਕ ਖ਼ੁਦਕੁਸ਼ੀ ਕਰ ਚੁਕੇ ਹਨ। ਅਲੀਗੜ੍ਹ ਦੇ ਕਿਸਾਨ ਰਾਮਜੀ ਲਾਲ ਨੇ ਬਿਜਲੀ ਦਾ ਬਿਲ ਨਾ ਭਰਨ ਕਰ ਕੇ ਦੁੱਖੀ ਹੋ ਕੇ ਖੁਦਕੁਸ਼ੀ ਕਰ ਲਈ। ਏਟਾ ਵਿਖੇ ਹੀ ਇਕ 17 ਸਾਲ ਦੀ ਬੱਚੀ ਨੇ ਵੀ ਖੁਦਕੁਸ਼ੀ ਕਰ ਲਈ। ਜਿਸ ਨੇ ਖੁਦਕੁਸ਼ੀ ਬਾਰੇ ਲਿਖਿਆ ਸੀ, ‘ਮੇਰੇ ਪਿਤਾ ਦੋਸ਼ੀ ਨਹੀਂ। ਬਿਜਲੀ ਦਾ ਬਿਲ ਨਾ ਭਰਨ ਕਰ ਕੇ ਉਨ੍ਹਾਂ ਨੂੰ ਅਪਰਾਧੀ ਨਾ ਕਿਹਾ ਜਾਏ।’ 
ਉਨ੍ਹਾਂ ਕਿਹਾ ਕਿ ਕਿਸਾਨ ਦੁਖੀ ਹੈ ਕਿ ਫ਼ਸਲਾਂ ਦੇ ਮੁੱਲ ਵਿਚ ਵਾਧਾ ਤਾਂ ਨਹੀਂ ਕੀਤਾ ਗਿਆ, ਪਰ ਬਿਜਲੀ ਦੇ ਬਿਲ ਵਧਾ ਦਿਤੇ ਗਏ। ਯੂਪੀ ਦੇ ਲੋਕ ਬਿਜਲੀ ਦੇ ਵਾਧੂ ਬਿਲਾਂ ਤੋਂ ਤੰਗ ਹੋ ਚੁਕੇ ਹਨ। ਬਿਜਲੀ ਇੰਨੀ ਮਹਿੰਗੀ ਹੋ ਚੁੱਕੀ ਹੈ ਕਿ ਲੋਕਾਂ ਦੇ ਘਰਾਂ ਵਿਚ 1 ਤੋਂ  ਲੈ ਕੇ ਡੇਢ ਲੱਖ ਤਕ ਦੇ ਬਿਲ ਭੇਜੇ ਜਾ ਰਹੇ ਹਨ ਜਦਕਿ ਕਮਾਈ 10 ਹਜ਼ਾਰ ਰੁਪਏ ਮਹੀਨਾ ਹੀ ਹੈ। ਬਿਜਲੀ ਬਿਲ ਨਾ ਭਰਨ ਕਰ ਕੇ ਸਰਕਾਰ ਲੋਕਾਂ ਨੂੰ ਅਪਰਾਧੀ ਐਲਾਨ ਰਹੀ ਹੈ।