ਪੰਜਾਬ ਦੇ ਮੁਲਾਜ਼ਮਾਂ ਦੇ ਕਈ ਹੋਰ ਭੱਤਿਆਂ ਉਪਰ ਕਟੌਤੀ ਦੀ ਤਲਵਾਰ ਲਟਕੀ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁਲਾਜ਼ਮਾਂ ਦੇ ਕਈ ਹੋਰ ਭੱਤਿਆਂ ਉਪਰ ਕਟੌਤੀ ਦੀ ਤਲਵਾਰ ਲਟਕੀ

IMAGE

ਚੰਡੀਗੜ੍ਹ, 16 ਸਤੰਬਰ (ਗੁਰਉਪਦੇਸ਼ ਭੁੱਲਰ) : ਭਾਵੇਂ ਮੁਲਾਜ਼ਮਾਂ ਦੇ ਅੰਦੋਲਨ ਦੇ ਦਬਾਅ ਹੇਠ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤਹਿਤ ਬੰਦ ਕੀਤੇ ਕਈ ਭੱਤੇ ਸਰਕਾਰ ਨੇ ਬਹਾਲ ਕੀਤੇ ਹਨ ਪਰ ਦੂਜੇ ਪਾਸੇ ਹੁਣ ਮੁਲਾਜ਼ਮਾਂ ਨੂੰ  ਮਿਲਦੇ 37 ਹੋਰ ਵੱਖ ਵੱਖ ਭੱਤਿਆਂ ਉਪਰ ਵਿੱਤ ਵਿਭਾਗ ਦੀ ਤਲਵਾਰ ਲਟਕ ਗਈ ਹੈ |
ਵਿੱਤ ਵਿਭਾਗ ਨੇ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ 'ਤੇ ਅਮਲ ਤੋਂ ਪਹਿਲਾਂ ਇਨ੍ਹਾਂ 37 ਭੱਤਿਆਂ ਨੂੰ  ਤਰਕ ਸੰਗਤ ਬਣਾਉਣ ਦਾ ਫ਼ੈਸਲਾ ਕੀਤਾ ਹੈ | ਇਸ ਸਬੰਧ ਵਿਚ ਵਿਭਾਗ ਨੇ ਇਸ ਸਬੰਧ ਵਿਚ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨੂੰ  ਪੱਤਰ ਜਾਰੀ ਕਰ ਕੇ 37 ਭੱਤਿਆਂ ਵਿਚੋਂ ਜਾਰੀ ਰੱਖੇ ਜਾ ਸਕਣ ਜਾਂ ਖ਼ਤਮ ਕੀਤੇ ਜਾ ਸਕਣ ਵਾਲੇ ਭੱਤਿਆਂ ਬਾਰੇ ਪ੍ਰਸਤਾਵ ਮੰਗੇ ਹਨ | ਇਨ੍ਹਾਂ ਭੱਤਿਆਂ 'ਤੇ ਆਉਂਦੇ ਖ਼ਰਚੇ ਦੇ ਵੇਰਵੇ ਵੀ ਨਾਲ ਮੰਗੇ ਹਨ | ਇਸ ਤੋਂ ਸਪੱਸ਼ਟ ਹੈ ਕਿ ਮੁਲਾਜ਼ਮਾਂ ਦੇ ਕੁੱਝ ਹੋਰ ਭੱਤਿਆਂ ਵਿਚ ਕਟੌਤੀ ਕੀਤੀ ਜਾ ਸਕਦੀ ਹੈ |