ਤਰਨਤਾਰਨ 'ਚ ਨਸ਼ੇ 'ਚ ਧੁੱਤ ਮਿਲੀ ਲੜਕੀ, ਲੋਕਾਂ ਨੇ ਹਸਪਤਾਲ 'ਚ ਕਰਵਾਇਆ ਦਾਖਲ 

ਏਜੰਸੀ

ਖ਼ਬਰਾਂ, ਪੰਜਾਬ

ਨਸ਼ੇ 'ਚ ਮਿਲੀ ਲੜਕੀ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਉਹ ਆਪਣਾ ਨਾਂ-ਪਤਾ ਵੀ ਦੱਸਣ ਤੋਂ ਅਸਮਰਥ ਸੀ।

A girl was found intoxicated in Tarn Taran, people admitted her to the hospital

 

ਤਰਨਤਾਰਨ - ਪੰਜਾਬ 'ਚ ਇਕ ਲੜਕੀ ਵੱਲੋਂ ਨਸਾ ਕਰਨ ਦਾ ਇਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਇਹ ਵੀਡੀਓ ਤਰਨਤਾਰਨ ਦੇ ਭਿੱਖੀਵਿੰਡ ਦਾ ਦੱਸਿਆ ਜਾ ਰਿਹਾ ਹੈ। ਨਸ਼ੇ 'ਚ ਮਿਲੀ ਲੜਕੀ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਉਹ ਆਪਣਾ ਨਾਂ-ਪਤਾ ਵੀ ਦੱਸਣ ਤੋਂ ਅਸਮਰਥ ਸੀ। ਬੱਚੀ ਦੀ ਹਾਲਤ ਨੂੰ ਦੇਖਦੇ ਹੋਏ ਲੋਕਾਂ ਨੇ ਐਂਬੂਲੈਂਸ 108 ਦੀ ਮਦਦ ਨਾਲ ਉਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ। 

ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਕਸਬਾ ਭਿੱਖੀਵਿੰਡ ਦੇ ਲੋਕਾਂ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਦੇ ਬਾਹਰ ਇਕ ਲੜਕੀ ਸੁਧਬੁਧ ਮਿਲੀ। ਲੋਕਾਂ ਨੇ ਦੱਸਿਆ ਕਿ ਇਹ ਲੜਕੀ ਦੋ ਨੌਜਵਾਨਾਂ ਨਾਲ ਮੋਟਰ ਸਾਈਕਲ 'ਤੇ ਇੱਥੇ ਪਹੁੰਚੀ ਸੀ। ਅਣਪਛਾਤੇ ਬਾਈਕ ਸਵਾਰ ਲੜਕੀ ਨੂੰ ਸਕੂਲ ਦੀ ਕੰਧ ਨਾਲ ਬਿਠਾ ਕੇ ਫਰਾਰ ਹੋ ਗਏ। ਜਦੋਂ ਲੋਕਾਂ ਨੇ ਬੇਹੋਸ਼ ਹੋਈ ਲੜਕੀ ਦਾ ਨਾਮ ਅਤੇ ਪਤਾ ਪੁੱਛਿਆ ਤਾਂ ਉਹ ਦੱਸਣ ਤੋਂ ਅਸਮਰੱਥ ਰਹੀ। 

ਜਗੀਰ ਸਿੰਘ, ਮੰਗਲ ਸਿੰਘ ਅਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਲੜਕੀ ਦੀ ਹਾਲਤ ਦੇਖ ਕੇ ਉਸ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਧਿਆਨ ਉਸ ਦੀ ਬਾਂਹ 'ਤੇ ਗਿਆ ਤਾਂ ਟੀਕਿਆਂ ਦੇ ਨਿਸ਼ਾਨ ਸਨ, ਜਿਸ ਤੋਂ ਸਪੱਸ਼ਟ ਹੋ ਗਿਆ ਕਿ ਲੜਕੀ ਨਸ਼ੇ 'ਚ ਸੀ। ਇਸ ਤੋਂ ਬਾਅਦ ਉਹਨਾਂ ਨੇ ਤੁਰੰਤ ਇਸ ਦੀ ਸੂਚਨਾ ਐਂਬੂਲੈਂਸ 108 ਨੂੰ ਦਿੱਤੀ। 

ਬੱਚੀ ਨੂੰ ਨੇੜਲੇ ਸਰਕਾਰੀ ਕਮਿਊਨਿਟੀ ਹੈਲਥ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ। ਥਾਣਾ ਭਿੱਖੀਵਿੰਡ ਦੇ ਐਸਐਚਓ ਚਰਨ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਫਿਲਹਾਲ ਲੜਕੀ ਕੁਝ ਵੀ ਕਹਿਣ ਦੀ ਹਾਲਤ 'ਚ ਨਹੀਂ ਹੈ। ਹੋਸ਼ ਆਉਣ ਤੋਂ ਬਾਅਦ ਉਸ ਦਾ ਨਾਮ ਅਤੇ ਪਤਾ ਪੁੱਛਿਆ ਜਾਵੇਗਾ। ਉਸ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਲੜਕੀ ਨੇ ਨਸ਼ਾ ਕੀਤਾ ਹੈ ਜਾਂ ਕੋਈ ਹੋਰ ਕਾਰਨ ਹੈ।