ਮੂਸੇਵਾਲਾ ਕਤਲ ਕਾਂਡ 'ਚ ਰਾਡਾਰ 'ਤੇ ਇੱਕ ਸਿਆਸੀ ਆਗੂ, ਜਲਦ ਹੋ ਸਕਦੀ ਹੈ ਗ੍ਰਿਫ਼ਤਾਰੀ !

ਏਜੰਸੀ

ਖ਼ਬਰਾਂ, ਪੰਜਾਬ

ਹਥਿਆਰਾਂ ਦੀ ਸਪਲਾਈ ਨਾਲ ਜੁੜੀਆਂ ਤਾਰਾਂ

A political leader on the radar in the Musewala murder case

 

ਮੁਹਾਲੀ: ਹੁਣ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਕਰ ਰਹੀ ਪੁਲਿਸ ਦੇ ਰਡਾਰ 'ਤੇ ਮਾਝਾ ਖੇਤਰ ਦਾ ਇੱਕ ਵੱਡਾ ਨੇਤਾ ਹੈ, ਜਿਸ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਕਤਲ ਕਾਂਡ 'ਚ ਹਥਿਆਰਾਂ ਦੀ ਸਪਲਾਈ ਦੇ ਮਾਮਲੇ 'ਚ ਇਸ ਨੇਤਾ ਦੀ ਗ੍ਰਿਫ਼ਤਾਰੀ ਯਕੀਨੀ ਹੈ। ਮਾਮਲੇ 'ਚ ਆਗੂ ਨੂੰ ਨਾਮਜ਼ਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਗੈਂਗਸਟਰ ਦੀਪਕ ਮੁੰਡੀ ਨੇ ਉਸ ਦਾ ਨਾਂ ਲਿਆ ਹੈ। ਪੁਲਿਸ ਨੇ ਇਸ ਆਗੂ ਨੂੰ ਫੜਨ ਲਈ ਟੀਮਾਂ ਤਿਆਰ ਕਰ ਦਿੱਤੀਆਂ ਹਨ। ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ ਕਿ ਮੁਲਜ਼ਮ ਬੇਸ਼ੱਕ ਗ੍ਰਿਫ਼ਤਾਰ ਕਰ ਲਏ ਗਏ ਹਨ ਪਰ ਸਾਜ਼ਿਸ਼ ਰਚਣ ਵਾਲੇ ਅਜੇ ਵੀ ਪਰਦੇ ਪਿੱਛੇ ਹਨ, ਜਿਨ੍ਹਾਂ ਨੂੰ ਕਟਹਿਰੇ ਵਿਚ ਖੜ੍ਹਾ ਕਰਨਾ ਪਵੇਗਾ। ਇਹ ਲੋਕ ਚਿੱਟੇ ਕੱਪੜਿਆਂ ਵਿਚ ਵੱਡੀਆਂ ਗੱਡੀਆਂ ਵਿਚ ਘੁੰਮਦੇ ਹਨ।

ਲੁਧਿਆਣਾ ਪੁਲਿਸ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਦੇ ਭਤੀਜੇ ਸੰਦੀਪ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਇਸ ਨਾਲ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਗਏ। ਮਨਦੀਪ ਸਿੰਘ ਨੇ ਤੂਫ਼ਾਨ ਅਤੇ ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ ਨੂੰ ਆਪਣੀ ਕੋਠੀ ਵਿਚ ਠਹਿਰਾਇਆ ਹੋਇਆ ਸੀ।

ਸੰਦੀਪ ਨੂੰ ਪੁਲਿਸ ਨੇ ਲੁਧਿਆਣਾ ਦੇ ਬੱਡੇਵਾਲ ਪੁਲ ਤੋਂ ਗ੍ਰਿਫ਼ਤਾਰ ਕੀਤਾ ਸੀ। ਜੋ ਲੁਧਿਆਣਾ 'ਚ ਰਿਸ਼ਤੇਦਾਰ ਦੇ ਘਰ ਲੁਕਿਆ ਹੋਇਆ ਸੀ। ਸੰਦੀਪ ਨੇ ਅੰਮ੍ਰਿਤਸਰ ਦੇ ਘੋੜਿਆਂ ਦੇ ਵਪਾਰੀ ਸਤਬੀਰ ਨੂੰ 315 ਬੋਰ ਦਾ ਪਿਸਤੌਲ ਵੀ ਦਿੱਤਾ ਸੀ।

ਮਾਮਲੇ 'ਚ 35 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਹੁਣ ਤੱਕ 23 ਪੁਲਿਸ ਹਿਰਾਸਤ 'ਚ ਹਨ। ਜਦਕਿ ਦੋ ਤੋਂ ਅੰਮ੍ਰਿਤਸਰ 'ਚ ਪੁੱਛਗਿੱਛ ਕੀਤੀ ਗਈ। ਸਚਿਨ ਬਿਸ਼ਨੋਈ ਨੂੰ ਅਜ਼ਰਬਾਈਜਾਨ, ਯੂਰਪ ਵਿਚ ਹਿਰਾਸਤ ਵਿਚ ਲਿਆ ਗਿਆ ਹੈ। ਗੋਲਡੀ ਬਰਾੜ ਦੇ ਨਾਂ 'ਤੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਜਲਦੀ ਹੀ ਉਸ ਨੂੰ ਵੀ ਭਾਰਤ ਲਿਆਂਦਾ ਜਾਵੇਗਾ। 

ਹੁਣ ਇਕ ਹੋਰ ਸਿਆਸੀ ਆਗੂ ਹੈ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਪੁਲਿਸ ਦੀ ਰਡਾਰ ’ਤੇ ਹੈ। ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ