ਪਟਿਆਲਾ, 16 ਸਤੰਬਰ (ਗਗਨਦੀਪ ਸਿੰਘ ਵੀ ਪਨੈਚ) : ਪਟਿਆਲਾ ਦੀ ਕੇਂਦਰੀ ਜੇਲ੍ਹ 'ਚੋਂ ਪੰਜਾਬੀ ਗਾਇਕ ਦਲੇਰ ਮਹਿੰਦੀ ਦੀ ਜਿਥੇ ਰਿਹਾਈ ਹੋ ਚੁੱਕੀ ਹੈ ਉਥੇ ਉਨ੍ਹਾਂ ਵਲੋਂ ਬੜੇ ਗੁਪਚੁਪ ਤਰੀਕੇ ਨਾਲ ਕੇਂਦਰੀ ਜੇਲ ਪਟਿਆਲਾ 'ਚੋਂ ਬਾਹਰ ਨਿਕਲਿਆ ਗਿਆ ਤੇ ਮੀਡੀਆ ਤੋਂ ਦੂਰੀਆਂ ਵੀ ਬਣਾਈਆਂ ਰੱਖੀਆਂ | ਪੰਜਾਬੀ ਪੌਪ ਗਾਇਕ ਦਲੇਰ ਮਹਿੰਦੀ ਵਲੋਂ ਕੇਂਦਰੀ ਜੇਲ੍ਹ 'ਚੋਂ ਬਾਹਰ ਨਿਕਲਣ ਸਮੇਂ ਜਿਥੇ ਮੀਡੀਆ ਤੋਂ ਦੂਰੀਆਂ ਬਣਾਈਆਂ ਗਈਆਂ ਉਥੇ ਜੇਲ੍ਹ ਦੇ ਮੇਨ ਗੇਟ ਤੋਂ ਨਾ ਨਿਕਲ ਕੇ ਕੇਂਦਰੀ ਜੇਲ ਦੇ ਪਿਛਲੇ ਰਸਤੇ ਤੋਂ ਬਾਹਰ ਨਿਕਲਿਆ ਗਿਆ | ਇਹ ਜਾਣਕਾਰੀ ਦਲੇਰ ਮਹਿੰਦੀ ਦੇ ਦੋਸਤ ਵਰਿੰਦਰ ਸੋਡਾਲਿਆਂ ਨੇ ਮੀਡੀਆ ਨੂੰ ਦਿਤੀ ਤੇ ਨਾਲ ਹੀ ਆਮ ਆਦਮੀ ਸਰਕਾਰ ਨੂੰ ਘੇਰਦਿਆਂ ਹੋਇਆ ਬੋਲਿਆ ਕਿ ਪਿਛਲੇ ਦਿਨੀਂ ਸੰਗਰੂਰ ਦੇ ਐਮ. ਪੀ. ਸਿਮਰਨਜੀਤ ਸਿੰਘ ਮਾਨ ਵਲੋਂ ਭਗਤ ਸਿੰਘ ਵਿਰੁਧ ਅਪਸ਼ਬਦ ਬੋਲੇ ਗਏ ਸਨ ਜਿਥੇ ਪੰਜਾਬ ਸਰਕਾਰ ਵਲੋਂ ਕਿਹਾ ਗਿਆ ਸੀ ਕਿ ਸਰਕਾਰੀ ਦਫਤਰਾਂ ਵਿਚ ਭਗਤ ਸਿੰਘ ਜੀ ਅਤੇ ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਲੱਗਣਗੀਆਂ, ਉਥੇ ਹੀ ਸੰਗਰੂਰ ਦੇ ਐਮ. ਪੀ. ਵਲੋਂ ਭਗਤ ਸਿੰਘ ਵਿਰੁਧ ਅਪਸ਼ਬਦ ਜਿਹੜੇ ਬੋਲੇ ਗਏ ਨੇ ਉੁਸਦਾ ਸੀ ਖ਼ਿਲਾਫ਼ਤ ਕਰਦੇ ਹਾਂ ਅਤੇ ਜਲਦ ਹੀ ਵੱਡਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ |