ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

image


ਪੱਟੀ, 16 ਸਤੰਬਰ (ਅਜੀਤ ਸਿੰਘ /ਪ੍ਰਦੀਪ) : ਪੁਲਿਸ ਥਾਣਾ ਸਦਰ ਪੱਟੀ ਦੇ ਪਿੰਡ ਚੂਸਲੇਵੜ ਵਿਖੇ ਨਸ਼ੇ ਦੇ ਦੈਂਤ ਨੇ 27 ਸਾਲਾ ਨੌਜਵਾਨ ਨਿਗਲ ਲਿਆ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਸਲਵਿੰਦਰ ਸਿੰਘ ਉਰਫ਼ ਭੇਜਾ ਪੁੱਤਰ ਪ੍ਰਗਟ ਸਿੰਘ ਦੇ ਭਰਾ ਗੁਰਲਵਿੰਦਰ ਸਿੰਘ ਨੇ ਦਸਿਆ ਕਿ ਭੇਜਾ ਅੱਠ ਸਾਲ ਤੋਂ ਨਸ਼ੇ ਦਾ ਆਦੀ ਹੈ ਜਿਸ ਨੇ ਘਰ ਵਿਚ ਹੀ ਟੀਕਾ ਲਗਾ ਲਿਆ | ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ, ਗੁਰਲਵਿੰਦਰ ਸਿੰਘ ਨੇ ਇਹ ਵੀ ਦਸਿਆ ਕਿ ਪਿੰਡ ਵਿਚ ਨਸ਼ਾ ਸ਼ਰੇਆਮ ਵਿਕਦਾ ਹੈ | ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਇਸ ਨੂੰ  ਨੱਥ ਨਹੀਂ ਪਾ ਰਹੇ | ਇਸ ਮੌਕੇ ਬਲਵਿੰਦਰ ਸਿੰਘ ਨੇ ਦਸਿਆ ਕਿ ਪਿੰਡਾਂ ਵਿਚ ਵਿਕਦਾ ਨਸ਼ਾ ਤੁਰਤ ਬੰਦ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸੱਭ ਤੋਂ ਪਹਿਲਾ ਨਸ਼ਾ ਬੰਦ ਕੀਤਾ ਜਾਵੇਗਾ ਪਰ ਸੱਭ ਕੁੱਝ ਉਸ ਤਰ੍ਹਾਂ ਹੀ ਹੈ |
16-06-------------------