ਦੇਸ਼ ਵਿਚ ਕੋਰੋਨਾ ਦੇ 6000 ਤੋਂ ਵਧ ਮਾਮਲੇ ਆਏ ਸਾਹਮਣੇ

ਏਜੰਸੀ

ਖ਼ਬਰਾਂ, ਪੰਜਾਬ

ਦੇਸ਼ ਵਿਚ ਕੋਰੋਨਾ ਦੇ 6000 ਤੋਂ ਵਧ ਮਾਮਲੇ ਆਏ ਸਾਹਮਣੇ

image


ਨਵੀਂ ਦਿੱਲੀ, 16 ਸਤੰਬਰ : ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਇਕ ਦਿਨ 'ਚ 6298 ਦਾ ਵਾਧਾ ਦਰਜ ਕੀਤਾ ਗਿਆ ਹੈ | ਨਵੇਂ ਮਾਮਲੇ ਆਉਣ ਨਾਲ 44522777 ਹੋ ਗਈ ਹੈ | ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 46389 ਤੋਂ ਵਧ ਕੇ 46748 'ਤੇ ਪਹੁੰਚ ਗਈ ਹੈ | ਕੇਂਦਰੀ ਸਿਹਤ ਮੰਤਰਾਲੇ ਵਲੋਂ ਸ਼ੁਕਰਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਅਨੁਸਾਰ ਸੰਕਰਮਣ ਨਾਲ 23 ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਮਿ੍ਤਕਾਂ ਦੀ ਗਿਣਤੀ 528273 ਹੋ ਗਈ | ਮੰਤਰਾਲੇ ਨੇ ਕਿਹਾ ਕਿ ਇਲਾਜ ਅਧੀਨ ਮਿ੍ਤਕਾਂ ਦੀ ਗਿਣਤੀ ਕੁਲ ਸੰਕ੍ਰਮਿਤਾਂ ਦਾ 2.04 ਫ਼ੀ ਸਦੀ ਹੈ, ਜਦਕਿ ਕੋਵਿਡ 19 ਤੋਂ ਠੀਕ ਹੋਣ ਵਾਲਿਆਂ ਦੀ ਰਾਸ਼ਟਰੀ ਦਰ ਵਧ ਕੇ 98.71 ਫ਼ੀ ਸਦੀ 'ਤੇ ਪਹੁੰਚ ਗਈ ਹੈ |      (ਏਜੰਸੀ)