ਸਿਹÏੜਾ ਵਾਸੀਆਂ ਨੇ ਚਿੱਟੇ ਦਾ ਤਸਕਰ ਰੰਗੇ ਹੱਥੀਂ ਫੜ੍ਹਾਇਆ ਮਲÏਦ ਪੁਲਿਸ ਨੂੰ , ਮਾਮਲਾ ਦਰਜ
ਸਿਹÏੜਾ ਵਾਸੀਆਂ ਨੇ ਚਿੱਟੇ ਦਾ ਤਸਕਰ ਰੰਗੇ ਹੱਥੀਂ ਫੜ੍ਹਾਇਆ ਮਲÏਦ ਪੁਲਿਸ ਨੂੰ , ਮਾਮਲਾ ਦਰਜ
ਰਾੜਾ ਸਾਹਿਬ, 16 ਸਤੰਬਰ (ਬਲਜੀਤ ਸਿੰਘ ਜੀਰਖ) : ਨੇੜਲੇ ਪਿੰਡ ਸਿਹÏੜਾ ਸਾਹਿਬ ਦੇ ਯੂਥ ਕਲੱਬ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਚਿੱਟੇ ਦੇ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਦÏਰਾਨ ਬੱਸ ਸਟੈਂਡ ਸਿਹੋੜਾ ਵਿਖੇ ਹੇਅਰ ਕੰਟਿਗ ਦੀ ਦੁਕਾਨ ਕਰਨ ਵਾਲੇ ਚਿੱਟੇ ਦੇ ਸਮਗਲਰ ਜਬਰ ਸਿੰਘ ਜਬਰੂ ਨੂੰ ਰੰਗੇ ਹੱਥੀਂ ਫੜਕੇ ਮਲÏਦ ਪੁਲੀਸ ਦੇ ਹਵਾਲੇ ਕੀਤਾ ਗਿਆ ਹੈ ਜਿਸ ਦੀ ਯੂਥ ਕਲੱਬ ਸਿਹÏੜਾ ਦੇ ਗਰੁੱਪ ਵਿੱਚ ਚੱਲ ਰਹੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ¢ ਮÏਜੂਦਾ ਸਰਪੰਚ ਇਸ਼ਵਿੰਦਰ ਕÏਰ ਦੇ ਪਤੀ ਸਮਾਜਸੇਵੀ ਜਗਜੀਵਨ ਸਿੰਘ ਕਾਲਾ ਨੇ ਪੰਚਾਇਤ ਦੀ ਤਰਫੋਂ ਵਾਇਰਲ ਕੀਤੀ ਵੀਡੀਓ ਵਿੱਚ ਕਿਹਾ ਕਿ ਉਕਤ ਚਿੱਟੇ ਦਾ ਤਸਕਰ ਜਬਰ ਸਿੰਘ ਜਬਰੂ ਪਿਛਲੇ ਲੰਮੇ ਸਮੇਂ ਤੋਂ ਚਿੱਟੇ ਦੀ ਤਸਕਰੀ ਕਰਦਾ ਆ ਰਿਹਾ, ਜੋ ਦੁਕਾਨ ਤੋਂ ਰੰਗੇ ਹੱਥੀਂ ਫੜਿਆ ਗਿਆ ਹੈ¢ ਉਹਨਾਂ ਪਿੰਡ ਸਿਹੋੜਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਵੀ ਪਿੰਡ ਦਾ ਮੋਹਤਵਰ ਵਿਅਕਤੀ ਇਸ ਸਮਗਲਰ ਦੀ ਜਮਾਨਤ ਕਰਵਾਉਣ ਦੀ ਕੋਸ਼ਿਸ਼ ਕਰੇਗਾ ਉਸ ਖਿਲਾਫ਼ ਵੀ ਪੰਚਾਇਤ ਕਰਵਾਈ ਕਰੇਗੀ ਅਤੇ ਪਿੰਡ ਵਾਸੀਆਂ ਉਹਨਾਂ ਦਾ ਮੁਕੰਮਲ ਬਾਈਕਾਟ ਕਰਨਗੇ¢ ਜਦੋਂ ਇਸ ਸਬੰਧੀ ਥਾਣਾ ਮਲÏਦ ਦੇ ਇੰਚਾਰਜ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਕਾਫੀ ਸਮੇਂ ਤੋਂ ਚਿੱਟੇ ਦਾ ਕੰਮ ਕਰਦਾ ਸੀ ਜਿਸ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਰੰਗੇ ਹੱਥੀਂ ਕਾਬੂ ਕੀਤਾਂ ਹੈ ਜਿਸ ਖਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ¢
ਫਾਇਲ ਫੋਟੋ-16 ਸਿਹÏੜਾ
ਕੈਪਸ਼ਨ-ਪਿੰਡ ਸਿਹੋੜਾ ਬੱਸ ਸਟੈਂਡ ਤੋਂ ਹੇਅਰ ਕੰਟਿੰਗ ਨੂੰ ਗਿ੍ਫਤਾਰ ਕਰਕੇ ਲਿਜਾਂਦੀ ਹੋਈ ਪੁਲੀਸ¢