ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਔਰਤ ਦੀ ਹੋਈ ਦਰਦਨਾਕ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਧੜ ਨਾਲੋਂ ਵੱਖ ਹੋਈ ਔਰਤ ਦੀ ਧੌਣ

photo

 

ਨਵਾਂ ਸ਼ਹਿਰ:  ਨਵਾਂ ਸ਼ਹਿਰ ਦੇ ਪਿੰਡ ਗਰਚਾ 'ਚ ਭਿਆਨਕ ਹਾਦਸਾ ਵਾਪਰ ਗਿਆ। ਇਥੇ ਟਰੱਕ ਨੇ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਨਵ-ਵਿਆਹੁਤਾ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਟਰੱਕ ਨਵ-ਵਿਆਹੁਤਾ ਦੇ ਸਿਰ 'ਤੇ ਚੜ੍ਹ ਗਿਆ। ਨਵ-ਵਿਆਹੁਤਾ ਔਰਤ ਦੀ ਖੋਪੜੀ ਦੇ ਚਿੱਥੜੇ ਉੱਡ ਗਏ।

 ਮ੍ਰਿਤਕ ਔਰਤ ਦੀ ਪਹਿਚਾਣ ਪ੍ਰਿਆ ਸਿੰਘ (30) ਪਤਨੀ ਪਰਮਜੀਤ ਸਿੰਘ ਵਜੋਂ  ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਆਪਣੇ ਨਣਦੋਈਏ ਤੇ ਦੋ ਬੱਚਿਆਂ ਨਾਲ ਮੋਟਰਸਾਈਕਲ ’ਤੇ ਬੀਮਾਰ ਸਹੁਰੇ ਦਾ ਹਸਪਤਾਲ ਤੋਂ ਪਤਾ ਲੈ ਕੇ ਪਿੰਡ ਗੜ੍ਹਪਧਾਣਾ ਨੂੰ ਆ ਰਹੀ ਸੀ ਕਿ ਜਦੋਂ ਉਹ ਗਰਚਾ ਅਤੇ ਮਾਹਲ ਖ਼ੁਰਦ ਦੇ ਵਿਚਕਾਰ ਪੁੱਜੇ ਤਾਂ ਪਿੱਛਿਓਂ ਆਉਂਦੇ ਇਕ ਤੇਜ਼ ਰਫ਼ਤਾਰ ਅਣਪਛਾਤੇ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਜਿਸ ਨਾਲ ਔਰਤ ਅਤੇ ਬੱਚੇ ਸੜਕ ਤੋਂ ਫੁੱਟਪਾਥ ਵੱਲ ਨੂੰ ਡਿੱਗ ਪਏ ਅਤੇ ਟਰੱਕ ਪ੍ਰਿਆ ਦੇ ਸਿਰ ਉੱਪਰੋਂ ਦੀ ਲੰਘ ਗਿਆ, ਜਿਸ ਕਾਰਨ ਉਸ ਦੀ ਧੌਣ ਧੜ ਨਾਲੋਂ ਵੱਖ ਹੋ ਗਈ ਅਤੇ ਸਿਰ ਦੇ ਚਿੱਥੜੇ ਉੱਡ ਗਏ। ਜ਼ਿਕਰਯੋਗ ਹੈ ਕਿ ਮ੍ਰਿਤਕ ਔਰਤ ਦਾ ਪਤੀ ਵਿਦੇਸ਼ ’ਚ ਹੈ ਅਤੇ ਇਸ ਔਰਤ ਦਾ ਵਿਆਹ ਸਾਲ ਕੁ ਪਹਿਲਾਂ ਕੀ ਹੋਇਆ ਸੀ। ਇਸ ਸਬੰਧੀ ਪੁਲਸ ਥਾਣਾ ਔੜ ਵੱਲੋਂ ਅਣਪਛਾਤੇ ਟਰੱਕ ਡਰਾਈਵਰ ’ਤੇ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।