Mansa News : ਮਾਨਸਾ ’ਚ ਆਰਥਿਕ ਤੰਗੀ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
Mansa News : ਚਾਰ ਲੱਖ ਰੁਪਏ ਆੜ੍ਹਤੀ ਦੇ ਦੇਣ ਕਾਰਨ ਪਿਛਲੇ ਕੁਝ ਦਿਨਾਂ ਤੋਂ ਸੀ ਪ੍ਰੇਸ਼ਾਨ
Mansa News : ਮਾਨਸਾ ਦੀ ਤਹਿਸੀਲ ਝੁਨੀਰ ਪਿੰਡ ਦਸੌਂਦੀਆ ਦੇ ਕਿਸਾਨ ਨੇ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰ ਲਈ। ਬਿੱਕਰ ਸਿੰਘ (49) ਪੁੱਤਰ ਗੁਰਦਿਆਲ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਨੇ ਦੱਸਿਆ ਕਿ ਉਹ ਪੰਜ ਕਿੱਲੇ ਜ਼ਮੀਨ ਦੇ ਮਾਲਕ ਹਨ। ਢਾਈ ਕਿੱਲੇ ਰਹਿਣ ਕੀਤੀ ਹੋਈ ਸੀ।
ਇਹ ਵੀ ਪੜੋ : Tito Jackson : ਮਰਹੂਮ ਪੌਪ ਗਾਇਕ ਮਾਈਕਲ ਜੈਕਸਨ ਦੇ ਭਰਾ ਟੀਟੋ ਜੈਕਸਨ ਦਾ ਹੋਇਆ ਦਿਹਾਂਤ
ਉਸ ਦੇ ਪਤੀ 'ਤੇ ਸਾਢੇ ਸੱਤ ਲੱਖ ਦੀ ਲਿਮਟ ਸੀ। ਚਾਰ ਲੱਖ ਰੁਪਏ 'ਉਸ ਨੇ ਆੜ੍ਹਤੀ ਦੇ ਦੇਣੇ ਸਨ। ਇਸੇ ਕਾਰਨ ਉਹ ਪਿਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਸੀ ਅਤੇ ਉਸ ਨੇ ਘਰ ਵਿੱਚ ਹੀ ਜ਼ਹਿਰੀਲੀ ਚੀਜ਼ ਨਿਗਲ ਲਈ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਮੁਖੀ ਝੁਨੀਰ ਬਲਦੇਵ ਸਿੰਘ ਨੇ ਦੱਸਿਆ ਕਿ ਜਸਵਿੰਦਰ ਕੌਰ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
(For more news apart from farmer committed suicide due to economic hardship in Mansa News in Punjabi, stay tuned to Rozana Spokesman)