punjab news: ਘਰ ਦੇ ਬਾਹਰ ਖੇਡ ਰਹੇ ਤਿੰਨ ਬੱਚੇ ਅਚਾਨਕ ਲਾਪਤਾ
punjab news: ਛੇਵੀਂ ਤੇ ਇੱਕ ਸੱਤਵੀਂ ਜਮਾਤ ਦੇ ਵਿਦਿਆਰਥੀ ਸਨ ਬੱਚੇ
Three children playing outside the house suddenly disappeared
punjab news: ਦੋ ਪ੍ਰਵਾਸੀ ਮਜ਼ਦੂਰਾਂ ਦੇ ਸਥਾਨਕ ਪੁਰਾਣੀ ਮੰਡੀ ਵਿਚ ਗਲੀ ’ਚ ਖੇਡਦੇ-ਖੇਡਦੇ ਤਿੰਨ ਬੱਚੇ ਬੀਤੀ ਸ਼ਾਮ 6-7 ਵਜੇ ਅਚਾਨਕ ਗ਼ਾਇਬ ਹੋ ਗਏ। ਬੱਚਿਆਂ ਦੇ ਮਾਪਿਆਂ ਨੇ ਉਨ੍ਹਾਂ ਦੀ ਕਾਫੀ ਭਾਲ ਕੀਤੀ ਪਰ ਨਹੀਂ ਮਿਲੇ।
ਹੁਣ ਥਾਣਾ ਦਾਖਾ ਪੁਲਿਸ ਕੋਲ ਲਿਖਤੀ ਦਰਖਾਸਤ ਦਿੱਤੀ ਗਈ ਹੈ। ਉਧਰ ਪੀੜਤ ਮਨੋਜ ਸ਼ਾਹ ਵਾਸੀ ਵਾਸੀ ਨੇੜੇ ਬਾਬਾ ਬਾਲਕ ਨਾਥ ਮੰਦਿਰ ਮੰਡੀ ਮੁੱਲਾਂਪੁਰ ਦੇ ਦੋ ਬੇਟੇ ਮੁਕੇਸ਼ ਛੇਵੀਂ ਕਲਾਸ ਵਿਚ ਪੜ੍ਹਦਾ ਹੈ ਅਤੇ ਰੋਹਿਤ ਸੱਤਵੀਂ ਕਲਾਸ ਵਿਚ ਹੈ।
ਪ੍ਰਵਾਸੀ ਮਜ਼ਦੂਰ ਮੂੰਗਰੇ ਦਾ ਬੇਟਾ ਰਾਜਾ ਜੋ ਕਿ ਛੇਵੀਂ ਕਲਾਸ ਵਿਚ ਪੜ੍ਹਦਾ ਹੈ, ਆਪੋ-ਅਪਣੇ ਮੋਬਾਈਲ ’ਤੇ ਗਲੀ ਵਿਚ ਗੇਮ ਖੇਡ ਰਹੇ ਸੀ ਕਿ ਅਚਾਨਕ ਗ਼ਾਇਬ ਹੋ ਗਏ। ਪਰਵਾਰਾਂ ਨੇ ਬੱਚਿਆਂ ਦੀ ਕਾਫੀ ਭਾਲ ਕੀਤੀ ਪਰ ਕਿਧਰੇ ਨਹੀਂ ਮਿਲੇ। ਇਸ ਮਗਰੋਂ ਮਾਪਿਆਂ ਨੇ ਬੱਚਿਆਂ ਦੀ ਭਾਲ ਲਈ ਥਾਣਾ ਦਾਖਾ ਕੋਲ ਫਰਿਆਦ ਕੀਤੀ । ਸ਼ਹਿਰ ਵਿਚ ਤਿੰਨ ਬੱਚਿਆਂ ਦੇ ਲਾਪਤਾ ਹੋਣ ਨਾਲ ਦਹਿਸ਼ਤ ਦਾ ਮਾਹੌਲ ਹੈ।