ਹਰਕਿਸ਼ਨ ਭਗਵਾਨ ਸਿੰਘ ਦੇ ਭਰਾ 'ਤੇ ਹਮਲਾ
ਬਹਿਬਲ ਗੋਲੀ ਕਾਂਡ ਦਾ ਮਸਲੇ ਵਿਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋ ਇਸ ਗੋਲੀ ਕਾਂਡ ਵਿਚ ਮਾਰੇ ਗਏ ਹਰਕਿਸ਼ਨ ਭਗਵਾਨ ਸਿੰਘ ਦੇ ਭਰਾ...........
ਬਹਿਬਲ ਗੋਲੀ ਕਾਂਡ ਦਾ ਮਸਲੇ ਵਿਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋ ਇਸ ਗੋਲੀ ਕਾਂਡ ਵਿਚ ਮਾਰੇ ਗਏ ਹਰਕਿਸ਼ਨ ਭਗਵਾਨ ਸਿੰਘ ਦੇ ਭਰਾ ਰੇਸ਼ਮ ਸਿੰਘ 'ਤੇ ਜਾਨਲੇਵਾ ਹਮਲਾ ਹੋ ਗਿਆ | ਰੇਸ਼ਮ ਸਿੰਘ 'ਤੇ ਹੋਏ ਇਸ ਹਮਲੇ ਬਾਅਦ ਪੁਲਿਸ ਚੌਕਸ ਹੋ ਗਈ ਹੈ ਅਤੇ ਇਸ ਹਮਲੇ ਦਾ ਕਾਰਨ ਰੇਸ਼ਮ ਸਿੰਘ ਵੱਲੋਂ ਕੀਤੀ ਗਈ ਕੇਸ ਦਾਇਰ ਕਰਨ ਦੀ ਮੰਗ ਨੂੰ ਮੰਨਿਆ ਜਾ ਰਿਹਾ ਹੈ | ਦੱਸ ਦੇਈਏ ਕਿ ਬੀਤੇ ਦਿਨੀਂ ਰੇਸ਼ਮ ਸਿੰਘ 'ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਦੌਰਾਨ ਰੇਸ਼ਮ ਸਿੰਘ ਨੂੰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ |
ਇਸ ਹਮਲੇ ਤੋਂ ਬਾਅਦ ਰੇਸ਼ਮ ਸਿੰਘ ਨੂੰ ਫਰੀਦਕੋਟ ਮੈਡੀਕਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਜ਼ਖਮ ਗਹਿਰੇ ਹੋਣ ਕਰਨ ਉਸ ਨੂੰ ਬਠਿੰਡਾ ਰੈਫਰ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬਹਿਬਲ ਗੋਲੀ ਕਾਂਡ ਵਿਚ ਮਾਰੇ ਗਏ ਬਹਿਬਲ ਖੁਰਦ ਦੇ ਹਰਕਿਸ਼ਨ ਭਗਵਾਨ ਦੇ ਭਰਾ ਰੇਸ਼ਮ ਸਿੰਘ ਵੱਲੋਂ ਅਦਾਲਤ ਵਿੱਚ ਕੇਸ ਦਾਇਰ ਕਰ ਮੰਗ ਕੀਤੀ ਸੀ ਕੀ ਗੋਲ਼ੀਕਾਂਡ ਦੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਰੇਸ਼ਮ ਸਿੰਘ 'ਤੇ ਹੋਏ ਇਸ ਹਮਲੇ ਦੇ ਤਾਰ ਉਸ ਵੱਲੋਂ ਕੀਤੀ ਗਈ ਮੰਗ ਨਾਲ ਜੋੜੇ ਜਾ ਰਹੇ ਹਨ, ਹੁਣ ਦੇਖਣਾ ਇਹ ਹੋਵੇਗਾ ਕਿ ਇਸ ਹਮਲੇ ਪਿੱਛੇ ਕਿਸਦਾ ਹੱਥ ਹੈ ਅਤੇ ਇਸ ਹਮਲੇ ਦਾ ਅਸਲ ਕਾਰਨ ਕੀ ਹੈ ?