ਅਤਿਵਾਦੀਆਂ ਨਾਲ ਮਿਲਿਆ ਹੋਇਐ ਜੇਲ੍ਹ ਪ੍ਰਸ਼ਾਸਨ : ਨਿਸ਼ਾਂਤ ਸ਼ਰਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਈ ਰਾਜੋਆਣਾ ਤੇ ਅਤਿਵਾਦੀ ਪੁਲਿਸ ਨਾਲ ਮਿਲ ਕਰ ਰਹੇ ਨੇ ਐਸ਼ਾਂ ਤੇ ਉਨ੍ਹਾਂ ਨੂੰ ਤਿਹਾੜ ਜੇਲ੍ਹ ‘ਚ ਸੁੱਟਿਆ ਜਾਵੇ

Nishant Sharma Speaks on Jail administration

ਚੰਡੀਗੜ੍ਹ: ਸ.ਸ.ਸ, ਭਾਈ ਰਾਜੋਆਣਾ ਤੇ ਅਤਿਵਾਦੀ ਪੁਲਿਸ ਨਾਲ ਮਿਲ ਕਰ ਰਹੇ ਨੇ ਐਸ਼ਾਂ ਤੇ ਉਨ੍ਹਾਂ ਨੂੰ ਤਿਹਾੜ ਜੇਲ੍ਹ ‘ਚ ਸੁੱਟਿਆ ਜਾਵੇ। ਇਹ ਕਹਿਣਾ ਬਿਤੇ ਦਿਨੀ ਜੇਲ੍ਹ ‘ਚ ਕੁੱਟਮਾਰ ਦਾ ਸ਼ਿਕਾਰ ਹੋਏ ਸ਼ਿਵ ਸੈਨਾ ਹਿੰਦ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਦਾ ਜੋ ਹਾਲ ਈ ‘ਚ ਜਮਾਨਤ ‘ਤੇ ਜੇਲ੍ਹ ਤੋਂ ਬਾਹਰ ਆ ਗਿਆ ਹੈ।ਸ਼ਰਮਾ ਨੇ ਜੇਲ੍ਹ ‘ਚ ਹੋਈ ਕੁੱਟਮਾਰ ਦੀ ਹੱਡਬੀਤੀ ਬਿਆਨ ਕੀਤੀ ਹੈ ਤੇ ਨਾਲ ਹੀ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ‘ਚ ਅਤਿਵਾਦੀ ਪੁਲਿਸ ਨਾਲ ਮਿਲ ਮੌਜ ਕਰ ਰਹੇ ਨੇ। ਬਿਤੇ ਦਿਨੀ ਸ਼ਿਵ ਸੈਨਾ ਪ੍ਰਧਾਨ ਦੀ ਜੇਲ ‘ਚ ਰਮਨਦੀਪ ਸਿੰਘ ਬੱਗਾ ਤੇ ਉਸਦੇ ਸਾਥੀਆਂ ਵਲੋਂ ਕੁੱਟਮਾਰ ਕੀਤੀ ਗਈ ਸੀ

ਜਿਸ ਤੋਂ ਬਾਅਦ ਨਿਸ਼ਾਂਤ ਸ਼ਰਮੇ ਦੀ ਜੇਲ ਬਦਲ ਦਿੱਤੀ ਗਈ ਤੇ ਹੁਣ ਉਹ ਜੇਲ ਚੋਂ ਬਾਹਰ ਆ ਗਿਆ ਹੈ। ਨਿਸ਼ਾਂਤ ਸ਼ਰਮਾ ਸਿੱਖਾਂ ਖਿਲਾਫ ਗਲਤ ਸ਼ਬਦਾਵਲੀ ਵਰਤਦਾ ਰਿਹਾ ਹੈ ਤੇ ਠੱਗੀ ਦੇ ਇਕ ਮਾਮਲੇ ‘ਚ ਰੋਪੜ ਅਦਾਲਤ ਵਲੋਂ ਚਾਰ ਸਾਲ ਦੀ ਸਜ਼ਾ ਹੋਣ ਕਾਰਨ ਰੋਪੜ ਜੇਲ੍ਹ ‘ਚ ਬੰਦ ਕੀਤਾ ਗਿਆ ਸੀ ਨਿਸ਼ਾਂਤ ਸ਼ਰਮਾ ਉਦੋਂ ਵੀ ਚਰਚਾ ‘ਚ ਆਇਆ ਸੀ ਜਦ ਉਸ ਨੇ ਪੇਸ਼ੀ 'ਤੇ ਆਏ ਭਾਈ ਜਗਤਾਰ ਸਿੰਘ ਹਵਾਰਾ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ।ਪਰ ਜਗਤਾਰ ਸਿੰਘ ਹਵਾਰਾ ਨੇ ਫੁਰਤੀ ਵਰਤਦਿਆਂ ਬੇੜੀਆਂ ਲੱਗੀਆਂ ਹੋਣ ਦੇ ਬਾਵਜੂਦ ਨਿਸ਼ਾਂਤ ਸ਼ਰਮਾ ਦੇ ਮੂੰਹ 'ਤੇ ਥਪੜ ਜੜਿਆ ਸੀ।

ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਪ੍ਰਧਾਨ ਆਪਣੇ ਬਿਆਨਾਂ ‘ਚ ਅਕਸਰ ਖਾਲਿਸਤਾਨ ਹਮਾਇਤੀ ਸਿੱਖਾਂ ਤੇ ਵਿਵਾਦਿਤ ਬਿਆਨ ਦਿੰਦਾ ਰਹਿੰਦਾ ਹੈ ਤੇ ਇੱਕ ਵਾਰ ਫ਼ਿਰ ਨਿਸ਼ਾਤ ਸ਼ਰਮਾ ਨੇ ਇਹ ਬਿਆਨ ਦੇਕੇ ਮੁੱਦੇ ਨੂੰ ਹਵਾ ਦੇਣ ਦੀ ਕੋਸ਼ਿਸ਼ ਕੀਤੀ ਹੈ।ਹਾਲਾਂਕਿ ਸ਼ਰਮਾ ਦੇ ਇਸ ਬਿਆਨ ‘ਤੇ ਕੀ ਪ੍ਰਤੀਕਰਮ ਸਾਹਮਣੇ ਆਉਣਗੇ ਇਹ ਦੇਖਣਾ ਹੋਵੇਗਾ