ਹਥਿਆਰਬੰਦ ਲੁਟੇਰਿਆਂਵਲੋਂ ਮੁਥੂਟ ਫ਼ਾਇਨਾਂਸਦੇ ਦਫ਼ਤਰ ਚ ਲੁੱਟ ਦੀ ਕੋਸ਼ਿਸ਼ ਲੋਕਾਂ ਨੇ ਫੜਕੇਚਾੜ੍ਹਿਆਕੁਟਾਪਾ

ਏਜੰਸੀ

ਖ਼ਬਰਾਂ, ਪੰਜਾਬ

ਹਥਿਆਰਬੰਦ ਲੁਟੇਰਿਆਂਵਲੋਂ ਮੁਥੂਟ ਫ਼ਾਇਨਾਂਸਦੇ ਦਫ਼ਤਰ ਚ ਲੁੱਟ ਦੀ ਕੋਸ਼ਿਸ਼ ਲੋਕਾਂ ਨੇ ਫੜਕੇਚਾੜ੍ਹਿਆਕੁਟਾਪਾ

image

ਲੁਧਿਆਣਾ, 16 ਅਕਤੂਬਰ (ਪ.ਪ.) : ਮਾਡਲ ਟਾਊਨ ਸਥਿਤ ਮੁਥੂਟ ਫਾਇਨਾਂਸ ਦੇ ਦਫ਼ਤਰ 'ਚ ਸਵੇਰੇ ਕਰੀਬ 9 ਵਜੇ 10 ਹਥਿਆਰਬੰਦ ਬਦਮਾਸ਼ ਵੜ ਗਏ ਤੇ ਫਾਇਰਿੰਗ ਸ਼ੁਰੂ ਕਰ ਦਿਤੀ। ਉਨ੍ਹਾਂ ਲਗਪਗ 10 ਗੋਲੀਆਂ ਚਲਾਈਆਂ ਜਿਸ ਕਾਰਨ ਦਫ਼ਤਰ ਦੇ ਅੰਦਰ ਦਹਿਸ਼ਤ ਫੈਲ ਗਈ। ਮੁਲਾਜ਼ਮ ਸਹਿਮ ਗਏ। ਫਾਇਰਿੰਗ 'ਚ 3 ਲੋਕ ਜ਼ਖ਼ਮੀ ਹੋਏ ਹਨ। ਇਸੇ ਦੌਰਾਨ ਲੋਕਾਂ ਤੇ ਮੁਲਾਜ਼ਮਾਂ ਨੇ ਹਿੰਮਤ ਦਿਖਾਉਂਦੇ ਹੋਏ ਤਿੰਨ ਬਦਮਾਸ਼ਾਂ ਨੂੰ ਫੜ ਲਿਆ ਜਦਕਿ ਤਿੰਨ ਬਦਮਾਸ਼ ਫਰਾਰ ਹੋਣ 'ਚ ਕਾਮਯਾਬ ਰਹੇ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ 4 ਵਜੇ ਪ੍ਰੈੱਸ ਕਾਨਫ਼ਰੰਸ ਕਰਨਗੇ।
ਦਸਿਆ ਜਾ ਰਿਹਾ ਹੈ ਕਿ ਸਵੇਰੇ ਮੁਲਾਜ਼ਮ ਦਫ਼ਤਰ ਪਹੁੰਚੇ ਹੀ ਸਨ। ਕੁੱਝ ਗਾਹਕ ਵੀ ਦਫ਼ਤਰ 'ਚ ਆ ਚੁੱਕੇ ਸਨ। ਇਸੇ ਦੌਰਾਨ ਅਚਾਨਕ 6 ਹਥਿਆਰਬੰਦ ਲੋਕ ਦਫ਼ਤਰ 'ਚ ਵੜ ਗਏ। ਪਹਿਲਾਂ ਤਾਂ ਲੋਕ ਕੁੱਝ ਸਮਝੇ ਨਹੀਂ। ਸਮਝ ਆਈ ਤਾਂ ਮੁਲਾਜ਼ਮਾਂ ਤੇ ਲੋਕਾਂ ਨੇ ਚੰਗੀ ਉਨ੍ਹਾਂ ਦੀ ਛਿੱਤਰਪਰੇਡ ਕੀਤੀ। ਇਸ ਤੋਂ ਬਾਅਦ ਉਨ੍ਹਾਂ ਹਥਿਆਰ ਹਵਾ 'ਚ ਲਹਿਰਾਉਣੇ ਸ਼ੁਰੂ ਕਰ ਦਿਤੇ। ਬਦਮਾਸ਼ਾਂ ਵਲੋਂ ਹਥਿਆਰ ਲਹਿਰਾਉਣ ਤੋਂ ਬਾਅਦ ਸਟਾਫ਼ ਤੇ ਲੋਕ ਸਹਿਮ ਗਏ। ਜਿਹੜਾ ਜਿਥੇ ਸੀ ਉਥੇ ਹੀ ਖੜ੍ਹਾ ਹੋ ਗਿਆ। ਇਸ ਤੋਂ ਬਾਅਦ ਬਦਮਾਸ਼ਾਂ ਨੇ ਆਰਾਮ ਨਾਲ ਪੈਸੇ ਤੇ ਗਹਿਣੇ ਬੈਗ 'ਚ ਭਰਨੇ ਸ਼ੁਰੂ ਕਰ ਦਿਤੇ। ਦਸਿਆ ਜਾ ਰਿਹਾ ਹੈ ਕਿ ਉਨ੍ਹਾਂ ਬੈਗ 'ਚ ਲਗਪਗ 30 ਕਿੱਲੋ ਸੋਨਾ ਭਰ ਲਿਆ। ਇਸੇ ਦੌਰਾਨ ਕੁੱਝ ਮੁਲਾਜ਼ਮਾਂ ਤੇ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਤਿੰਨ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫਾਇਰਿੰਗ ਕਰ ਦਿਤੀ ਤੇ ਤਿੰਨ ਲੋਕ ਜ਼ਖ਼ਮੀ ਹੋ ਗਏ। ਬਦਮਾਸ਼ਾਂ ਵਲੋਂ ਚਲਾਈ ਇਕ ਗੋਲੀ ਦੀਪਕ ਦੇ ਪੈਰ 'ਚ ਲੱਗੀ ਹੈ ਜਿਸ ਨੂੰ ਈਐਸਆਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਫਿਰ ਵੀ ਲੋਕਾਂ ਨੇ ਹਿੰਮਤ ਨਹੀਂ ਹਾਰੀ ਤੇ ਤਿੰਨ ਬਦਮਾਸ਼ਾਂ ਨੂੰ ਫੜ ਲਿਆ। ਸਾਥੀਆਂ ਨੂੰ ਗ੍ਰਿਫ਼ਤ 'ਚ ਦੇਖ ਉਨ੍ਹਾਂ ਦੇ ਤਿੰਨ ਹੋਰ ਸਾਥੀ ਬਿਨਾਂ ਬੈਗ ਦੇ ਮੌਕੇ ਤੋਂ ਫ਼ਰਾਰ ਹੋ ਗਏ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਬਲ ਮੌਕੇ 'ਤੇ ਪਹੁੰਚ ਗਿਆ ਹੈ। ਪੁਲਿਸ ਸਟਾਫ਼ ਦੇ ਲੋਕਾਂ ਤੋਂ ਵੀ ਪੁਛਗਿੱਛ ਕਰ ਰਹੀ ਹੈ। ਨਾਲ ਹੀ ਮੁਥੂਟ ਫਾਇਨਾਂਸ ਤੇ ਆਸਪਾਸ ਦੀ ਸੀਸੀਟੀਵੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਹੈ। ਉਥੇ ਹੀ ਫੜੇ ਗਏ ਤਿੰਨ ਬਦਮਾਸ਼ਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਇਨ੍ਹਾਂ ਬਦਮਾਸ਼ਾਂ ਦੇ ਹੋਰਨਾਂ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਓਧਰ ਮੁਥੂਟ ਫਾਇਨਾਂਸ 'ਚ ਗੋਲੀਆਂ ਦੀ ਆਵਾਜ਼ ਸੁਣ ਕੇ ਆਸਪਾਸ ਦੇ ਦਫ਼ਤਰਾਂ ਤੇ ਘਰਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪਹਿਲਾਂ ਤਾਂ ਕੁੱਝ ਲੋਕ ਸਮਝ ਨਹੀਂ ਸਕੇ, ਬਾਅਦ ਵਿਚ ਜਦੋਂ ਤਿੰਨ ਬਦਮਾਸ਼ ਭੱਜ ਗਏ ਤੇ ਤਿੰਨ ਫੜੇ ਗਏ ਤਾਂ ਪੁਲਿਸ ਪਹੁੰਚ ਗਈ। ਇਸ ਤੋਂ ਬਾਅਦ ਲੋਕਾਂ ਨੂੰ ਮਾਜਰਾ ਸਮਝ ਆਇਆ।
ਫ਼ੋਟੋ : ਲੁਧਿਆਣਾ-ਲੁਟੇਰੇ 1, 2