ਦੇਸ਼ ਲਈ ਪਹਿਲਾਂ ਆਸਕਰ ਐਵਾਰਡ ਜਿੱਤਣ ਵਾਲੀ ਭਾਨੂ ਅਥਈਆ ਦਾ ਦਿਹਾਂਤ
ਦੇਸ਼ ਲਈ ਪਹਿਲਾਂ ਆਸਕਰ ਐਵਾਰਡ ਜਿੱਤਣ ਵਾਲੀ ਭਾਨੂ ਅਥਈਆ ਦਾ ਦਿਹਾਂਤ
image
ਮੁੰਬਈ, 16 ਅਕਤੂਬਰ : ਦੇਸ਼ ਲਈ ਪਹਿਲਾ ਆਸਕਰ ਐਵਾਰਡ ਜਿੱਤਣ ਵਾਲੀ ਮਸ਼ਹੂਰ ਕਾਸਟਿਊਮ ਡਿਜ਼ਾਈਨਰ ਭਾਨੂ ਅਥਈਆ ਦਾ ਵੀਰਵਾਰ ਨੂੰ ਅਪਣੇ ਘਰ 'ਚ ਦਿਹਾਂਤ ਹੋ ਗਿਆ। ਅਥਈਆ ਨੂੰ ਸਾਲ 1983 'ਚ ਆਈ ਫ਼ਿਲਮ 'ਗਾਂਧੀ' ਲਈ ਸਰਬਉੱਤਮ ਕਾਸਟਿਊਮ ਡਿਜ਼ਾਈਨਰ ਦਾ ਆਸਕਰ ਐਵਾਰਡ ਮਿਲਿਆ ਸੀ। ਉਹ 91 ਸਾਲ ਦੇ ਸਨ ਅਤੇ ਕਾਫ਼ੀ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਨੂੰ ਗੁਲਜ਼ਾਰ ਦੀ ਫ਼ਿਲਮ 'ਲੇਕਿਨ' (1990) ਤੇ ਆਸ਼ੁਤੋਸ਼ ਗੋਵਾਰੀਕਰ ਦੀ 'ਲਗਾਨ' (2001) ਲਈ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਸੀ। ਭਾਨੂ ਅਥਈਆ ਦੀ ਧੀ ਰਾਧਿਕਾ ਗੁਪਤਾ ਮੁਤਾਬਕ 8 ਸਾਲ ਪਹਿਲਾਂ ਉਨ੍ਹਾਂ ਦੇ ਦਿਮਾਗ਼ 'ਚ ਟਿਊਮਰ ਹੋਣ ਬਾਰੇ ਪਤਾ ਲਗਿਆ ਸੀ।