ਕਿਸਾਨਾਂ ਨੇ ਤੋੜਿਆ ਪਿਛਲੇ ਸਾਲ ਦੀ ਪੈਦਾਵਾਰ ਦਾ ਰੀਕਾਰਡ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਨੇ ਤੋੜਿਆ ਪਿਛਲੇ ਸਾਲ ਦੀ ਪੈਦਾਵਾਰ ਦਾ ਰੀਕਾਰਡ

image

ਪੀ.ਐੱਮ. ਮੋਦੀ ਨੇ ਕਿਹਾ ਕਿ ਕੀ ਤੁਸੀਂ ਜਾਣਦੇ ਹੋ ਕਿ ਕੋਰੋਨਾ ਕਾਰਨ ਜਿਥੇ ਪੂਰੀ ਦੁਨੀਆ ਸੰਘਰਸ਼ ਕਰ ਰਹੀ ਹੈ, ਉੱਥੇ ਭਾਰਤ ਦੇ ਕਿਸਾਨਾਂ ਨੇ ਇਸ ਵਾਰ ਪਿਛਲੇ ਸਾਲ ਦੀ ਪੈਦਾਵਾਰ ਦੇ ਰੀਕਾਰਡ ਨੂੰ ਵੀ ਤੋੜ ਦਿਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੀ ਤੁਸੀਂ ਜਾਣਦੇ ਹੋ ਕਿ ਸਰਕਾਰ ਨੇ ਕਣਕ, ਝੋਨੇ ਅਤੇ ਦਾਲਾਂ ਸਾਰੇ ਤਰ੍ਹਾਂ ਦੇ ਅਨਾਜ ਦੀ ਖਰੀਦ ਦੇ ਅਪਣੇ ਪੁਰਾਣੇ ਰੀਕਾਰਡ ਤੋੜ ਦਿਤੇ ਹਨ। ਨਰਿੰਦਰ ਮੋਦੀ ਨੇ ਕਿਹਾ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਨਾਲ ਹੀ ਭਾਰਤ ਕੋਰੋਨਾ ਦੇ ਇਸ ਸੰਕਟ ਕਾਲ 'ਚ ਵੀ ਕੁਪੋਸ਼ਣ ਵਿਰੁਧ ਮਜ਼ਬੂਤ ਲੜਾਈ ਲੜ ਰਿਹਾ ਹੈ। ਭਾਰਤ ਦੇ ਸਾਡੇ ਕਿਸਾਨ ਸਾਥੀ, ਸਾਡੇ ਅੰਨਦਾਤਾ, ਸਾਡੇ ਖੇਤੀਬਾੜੀ ਵਿਗਿਆਨੀ, ਸਾਡੇ ਆਂਗਣਬਾੜੀ-ਆਸ਼ਾ ਵਰਕਰ, ਕੁਪੋਸ਼ਣ ਵਿਰੁਧ ਅੰਦੋਲਨ ਦਾ ਆਧਾਰ ਹਨ। ਇਨ੍ਹਾਂ ਨੇ ਆਪਣੀ ਮਿਹਨਤ ਨਾਲ ਜਿਥੇ ਭਾਰਤ ਦਾ ਅਨਾਜ ਭੰਡਾਰ ਭਰੀ ਰਖਿਆ ਹੈ, ਉੱਥੇ ਹੀ ਦੂਰ ਤੋਂ ਦੂਰ, ਗਰੀਬ ਤੋਂ ਗਰੀਬ ਤਕ ਪਹੁੰਚਣ 'ਚ ਇਹ ਸਰਕਾਰ ਦੀ ਮਦਦ ਵੀ ਕਰ ਰਹੇ ਹਨ।