ਦਿੱਲੀ ਦੇ ਪ੍ਰਦੂਸ਼ਣ 'ਚ ਪੰਜਾਬ ਦੇ ਪ੍ਰਦੂਸ਼ਣ ਦਾ ਯੋਗਦਾਨ ਦਸਣਾ ਸਰਾਸਰ ਗ਼ਲਤ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਦੇ ਪ੍ਰਦੂਸ਼ਣ 'ਚ ਪੰਜਾਬ ਦੇ ਪ੍ਰਦੂਸ਼ਣ ਦਾ ਯੋਗਦਾਨ ਦਸਣਾ ਸਰਾਸਰ ਗ਼ਲਤ

image

ਹਰਿਆਣਾ ਅਤੇ ਦਿੱਲੀ ਦੀ ਹਵਾ ਗੁਣਵੱਤਾ ਪੰਜਾਬ ਨਾਲੋਂ ਕਿਧਰੇ ਮਾੜੀ

ਪਟਿਆਲਾ, 16 ਅਕਤੂਬਰ (ਜਸਪਾਲ ਸਿੰਘ ਢਿੱਲੋ): ਇਸ ਵੇਲੇ ਪੰਜਾਬ ਅਤੇ ਹਰਿਆਣਾ 'ਚ ਝੋਨੇ ਦੀ ਕਟਾਈ ਸ਼ਿਖਰ ਉਤੇ ਹੈ। ਪਰਾਲੀ ਸਾੜਣ ਦੇ ਮਾਮਲੇ ਵੀ ਹੁਣ ਅਗਲੇ ਦਿਨਾਂ 'ਚ ਹੋਰ ਵਧਣਗੇ। ਕਿਸਾਨਾਂ ਵਲੋਂ ਹੁਣ ਪੰਜਾਬ ਅੰਦਰ ਵੀ ਪਰਾਲੀ ਸਾੜਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਦਿੱਲੀ ਵਲੋਂ ਪੰਜਾਬ ਉਤੇ ਇਹ ਦੋਸ਼ ਲਾਉਣਾ ਕਿ ਪੰਜਾਬ ਦੀ ਪਰਾਲੀ ਦਿੱਲੀ ਹਵਾ ਗੁਣਵਤਾ ਵਿਗਾੜਦੀ ਹੈ। ਇਸ ਸਬੰਧੀ ਅੰਕੜੇ ਸਪੱਸ਼ਟ ਹਨ ਕਿ ਪੰਜਾਬ ਅੰਦਰ ਰੋਪੜ ਅਤੇ ਜਲੰਧਰ ਨੂੰ ਛੱਡ ਬਾਕੀ ਖੇਤਰਾਂ ਦੀ ਹਵਾ ਗੁਣਵੱਤਾ ਦਾ ਅੰਕੜਾ ਹਰਿਆਣਾ ਅਤੇ ਦਿੱਲੀ ਤੋਂ ਕਿਤੇ ਘੱਟ ਹੈ।
   ਦਿੱਲੀ ਦੇ ਵਿਚ ਇਹ ਅੰਕੜਾ 242 ਹੈ ਇਸ ਨੂੰ ਮਾੜੇ ਦਾ ਦਰਜਾ ਮੰਨਿਆ ਜਾਂਦਾ ਹੈ। ਇਸ ਦੇ ਉਲਟ ਹਰਿਆਣਾ ਦੇ ਖੇਤਰ ਵਿਚ ਹਵਾ ਗੁਣਵੱਤਾ ਦਾ ਅੰਕੜਾ ਯਮਨਾ ਨਗਰ ਦਾ ਅੰਕੜਾ 285 ਹੈ, ਪਾਣੀਪਤ ਦਾ 266, ਫ਼ਰੀਦਾਬਾਦ 249, ਜੀਂਦ 273, ਅੰਬਾਲਾ 208, ਕਰਨਾਲ 196, ਰੋਹਤਕ 158, ਸੋਨੀਪਤ 144 ਅਤੇ ਸਿਰਸਾ 138 ਹੈ।
   ਇਸ ਦੇ ਨਾਲ ਹੀ ਜੇ ਪੰਜਾਬ ਦੀ ਹਵਾ ਗੁਣਵਤਾ ਦਾ ਅੰਕੜਾ ਦੇਖਿਆ ਜਾਵੇ ਤਾਂ ਅੰਮ੍ਰਿਤਸਰ 157, ਜਲੰਧਰ 187, ਰੋਪੜ ਦੇ ਕੋਲ ਕਰੈਸ਼ਰ ਚਲਦੇ ਹਨ ਜਿਸ ਕਰ ਕੇ ਉਸ ਦੀ ਹਵਾ ਗੁਣਵਤਾ 205, ਮੰਡੀ ਗੋਬਿੰਦਗੜ੍ਹ ਦਾ 149, ਖੰਨਾ 122, ਚੰਡੀਗੜ੍ਹ 108, ਬਠਿੰਡਾ 107, ਲੁਧਿਆਣਾ 117 ਹੈ ਅੰਕੜੇ ਸਪੱਸ਼ਟ ਕਰਦੇ ਹਨ ਕਿ ਹਾਲ ਦੀ ਘੜੀ ਪੰਜਾਬ ਦਾ ਅੰਕੜਾ ਹਰਿਆਣਾ ਮੁਕਾਬਲੇ ਘੱਟ ਹੈ, ਜਿਸ ਨੂੰ ਦੇਖਿਆ ਜਾਵੇ ਤਾਂ ਸਪੱਸ਼ਟ ਹੈ ਕਿ ਪੰਜਾਬ ਦੇ ਮੁਕਾਬਲੇ ਹਰਿਆਣਾ ਦੇ ਵਿਚ ਇਸ ਵੇਲੇ ਪਰਾਲੀ ਵੱਧ ਸਾੜੀ ਜਾ ਰਹੀ ਹੈ ਜਿਸ ਦੇ ਅੰਕੜੇ ਸਪੱਸ਼ਟ ਹਨ।