'ਸ੍ਰੀ ਕ੍ਰਿਸ਼ਨ ਵਿਰਾਜਮਾਨ' ਦੀ ਪਟੀਸ਼ਨ ਮਨਜ਼ੂਰ, ਸ਼ਾਹੀ ਮਸਜਿਦ ਦੀ ਜ਼ਮੀਨ ਸਮੇਤ 13.37ਏਕੜ ਜ਼ਮੀਨ ਤੇ ਦਾਅਵਾ
'ਸ੍ਰੀ ਕ੍ਰਿਸ਼ਨ ਵਿਰਾਜਮਾਨ' ਦੀ ਪਟੀਸ਼ਨ ਮਨਜ਼ੂਰ, ਸ਼ਾਹੀ ਮਸਜਿਦ ਦੀ ਜ਼ਮੀਨ ਸਮੇਤ 13.37ਏਕੜ ਜ਼ਮੀਨ ਤੇ ਦਾਅਵਾ
ਮਥੁਰਾ, 16 ਅਕਤੂਬਰ : ਮਥੁਰਾ 'ਚ ਸ਼੍ਰੀ ਕ੍ਰਿਸ਼ਨ ਜਨਮ ਭੂਮੀ ਵਿਵਾਦ 'ਤੇ ਸ਼੍ਰੀ ਕ੍ਰਿਸ਼ਨ ਵਿਰਾਜਮਾਨ ਦੀ ਪਟੀਸ਼ਨ ਨੂੰ ਅਦਾਲਤ ਨੇ ਸ਼ੁਕਰਵਾਰ ਨੂੰ ਸਵੀਕਾਰ ਕਰ ਲਿਆ। 12 ਅਕਤੂਬਰ ਨੂੰ ਸ਼੍ਰੀ ਕ੍ਰਿਸ਼ਨ ਵਿਰਾਜਮਾਨ ਦੀ ਤਰਫ਼ੋਂ ਜ਼ਿਲ੍ਹਾ ਅਦਾਲਤ 'ਚ ਇਕ ਕੇਸ ਦਾਇਰ ਕੀਤਾ ਗਿਆ ਸੀ। ਪਟੀਸ਼ਨ 'ਚ ਨਾਜਾਇਜ਼ ਕਬਜ਼ਾ ਕਰਨ ਅਤੇ ਸ਼ਾਹੀ ਈਦਗਾਹ ਮਸਜਿਦ ਬਣਾਉਣ ਦਾ ਦੋਸ਼ ਲਗਾਇਆ ਗਿਆ ਹੈ। ਸ਼ਾਹੀ ਮਸਜਿਦ ਦੀ ਜ਼ਮੀਨ ਸਮੇਤ 13.37 ਏਕੜ ਜ਼ਮੀਨ 'ਤੇ ਦਾਅਵਾ ਕਰਦੇ ਹੋਏ ਮਾਲਕਾਨਾ ਹੱਕ ਮੰਗਿਆ ਹੈ।
ਸ਼ੁਕਰਵਾਰ ਨੂੰ ਜ਼ਿਲ੍ਹਾ ਅਦਾਲਤ ਨੇ ਇਸ ਮਾਮਲੇ ਵਿਚ ਸੁੰਨੀ ਕੇਂਦਰੀ ਵਕਫ਼ ਬੋਰਡ ਸਣੇ 4 ਧਿਰਾਂ ਨੂੰ ਨੋਟਿਸ ਭੇਜਿਆ ਹੈ। ਅਗਲੀ ਸੁਣਵਾਈ 18 ਨਵੰਬਰ ਨੂੰ ਹੋਵੇਗੀ। ਸ੍ਰੀ ਕ੍ਰਿਸ਼ਨ ਵਿਰਾਜਮਾਨ ਦੇ ਵਕੀਲ ਹਰੀਸ਼ੰਕਰ ਜੈਨ ਨੇ ਦਸਿਆ ਕਿ ਵਕਫ਼ ਬੋਰਡ ਤੋਂ ਇਲਾਵਾ ਸ਼ਾਹੀ ਮਸਜਿਦ ਈਦਗਾਹ ਟਰੱਸਟ, ਸ੍ਰੀ ਕ੍ਰਿਸ਼ਨ ਜਨਮ ਭੂਮੀ ਟਰੱਸਟ, ਸ੍ਰੀ ਕ੍ਰਿਸ਼ਨ ਜਨਮ ਸਥਾਨ ਸੇਵਾ ਸੰਸਥਾ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ।
18 ਨਵੰਬਰ ਨੂੰ ਹੋਵੇਗੀ ਮਾਮਲੇ ਦੀ ਸੁਣਵਾਈ