ਭਰੋਸਗੀ ਮਤੇ ’ਤੇ ਸਰਕਾਰ ਨੂੰ 93 ਦੀ ਥਾਂ ਪਈਆਂ 91 ਵੋਟਾਂ, ਸਪੀਕਰ ਨੇ ਰਿਕਾਰਡ ਕੀਤਾ ਠੀਕ
ਵਿਧਾਇਕ ਮਨਪ੍ਰੀਤ ਇਆਲੀ ਤੇ ਬਸਪਾ ਦੇ ਵਿਧਾਇਕ ਡਾ. ਨਛੱਤਰਪਾਲ ਨੇ ਲਿਖਤੀ ਬੇਨਤੀ ਕਰ ਕੇ ਸਪੀਕਰ ਨੂੰ ਕਿਹਾ ਸੀ ਕਿ ਭਰੋਸਗੀ ਮਤੇ ਦਾ ਰਿਕਾਰਡ ਦਰੁੱਸਤ ਕੀਤਾ ਜਾਵੇ
ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੇਸ਼ ਕੀਤੇ ਵਿਸ਼ਵਾਸ ਮਤੇ ਉਤੇ ਵੋਟਿੰਗ ਦੇ ਮਾਮਲੇ ਵਿਚ ਵਿਧਾਨ ਸਭਾ ਵਿਚ ਰਿਕਾਰਡ ਦਰੁੱਸਤ ਕਰ ਲਿਆ ਗਿਆ ਹੈ। ਇਸ ਮਤੇ ਉਤੇ ਵੋਟਿੰਗ ਦੌਰਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਐਲਾਨ ਕੀਤਾ ਸੀ ਕਿ ਕੁੱਲ 93 ਵਿਧਾਇਕ ਵੋਟਿੰਗ ਵੇਲੇ ਹਾਜ਼ਰ ਸਨ ਜਿਨ੍ਹਾਂ ਸਭ ਨੇ ਮਤੇ ਦੇ ਹੱਕ ਵਿਚ ਵੋਟਾਂ ਪਾਈਆਂ ਹਨ।
ਸਪੀਕਰ ਕੁਲਤਾਰ ਸੰਧਵਾਂ ਨੇ ਅਕਾਲੀ ਦਲ ਤੇ ਬਸਪਾ ਦੀ ਵੋਟ ਕੱਟ ਦਿੱਤੀ ਹੈ ਤੇ ਹੁਣ ਸਰਕਾਰ ਦੇ ਹੱਕ ਵਿਚ ਸਿਰਫ਼ 91 ਵੋਟਾਂ ਹੀ ਰਹਿ ਗਈਆਂ ਹਨ।
ਜ਼ਿਕਰਯੋਗ ਹੈ ਕਿ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਤੇ ਬਸਪਾ ਦੇ ਵਿਧਾਇਕ ਡਾ. ਨਛੱਤਰਪਾਲ ਨੇ ਲਿਖਤੀ ਬੇਨਤੀ ਕਰ ਕੇ ਸਪੀਕਰ ਨੂੰ ਕਿਹਾ ਸੀ ਕਿ ਭਰੋਸਗੀ ਮਤੇ ਦਾ ਰਿਕਾਰਡ ਦਰੁੱਸਤ ਕੀਤਾ ਜਾਵੇ, ਉਨ੍ਹਾਂ ਨੇ ਮਤੇ ਦੇ ਹੱਕ ਵਿਚ ਵੋਟਾਂ ਨਹੀਂ ਪਾਈਆਂ। ਹੁਣ ਵਿਧਾਨ ਸਭਾ ਨੇ ਇਸ ਲਿਖਤੀ ਬੇਨਤੀ ਉਤੇ ਰਿਕਾਰਡ ਦਰੁੱਸਤ ਕਰ ਲਿਆ ਹੈ ਜਿਸ ਮੁਤਾਬਕ ਮਤੇ ਦੇ ਹੱਕ ਵਿਚ 91 ਵੋਟਾਂ ਹੀ ਪਈਆਂ ਹਨ।