ਗੁਜਰਾਤ 'ਚ ਭਾਜਪਾ ਇਸ ਵਾਰ ਤੋੜ ਦੇਵੇਗੀ ਸਾਰੇ ਰਿਕਾਰਡ : ਅਨੁਰਾਗ ਠਾਕੁਰ
ਗੁਜਰਾਤ 'ਚ ਭਾਜਪਾ ਇਸ ਵਾਰ ਤੋੜ ਦੇਵੇਗੀ ਸਾਰੇ ਰਿਕਾਰਡ : ਅਨੁਰਾਗ ਠਾਕੁਰ
ਨਵੀਂ ਦਿੱਲੀ/ਮਾਲਵਨ, 16 ਅਕਤੂਬਰ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਗੁਜਰਾਤ ਵਿਚ ਭਾਜਪਾ ਦੀ 'ਵੱਡੀ ਲਹਿਰ' ਹੈ ਅਤੇ ਇਸ ਵਾਰ ਪਾਰਟੀ ਪਿਛਲੇ ਸਾਰੇ ਰਿਕਾਰਡ ਤੋੜ ਕੇ ਸੂਬੇ ਵਿਚ ਇਕ ਵਾਰ ਫਿਰ ਸਰਕਾਰ ਬਣਾਵੇਗੀ |
ਠਾਕੁਰ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ 400 ਤੋਂ ਵਧ ਸੰਸਦੀ ਸੀਟਾਂ ਜਿੱਤ ਕੇ T2024 ਵਿਚ ਸੱਤਾ ਵਿਚ ਵਾਪਸ ਆਵੇਗੀ |'' ਗੁਜਰਾਤ ਦੇ ਵਲਸਾਡ ਜ਼ਿਲ੍ਹੇ ਦੇ ਮਾਲਵਨ ਪਿੰਡ ਵਿਚ ਭਾਜਪਾ ਦੀ 'ਗੌਰਵ ਯਾਤਰਾ' ਨੂੰ ਸੰਬੋਧਨ ਕਰਦੇ ਹੋਏ ਠਾਕੁਰ ਨੇ ਕਿਹਾ ਕਿ ਮੋਦੀ ਦੀ ਅਗਵਾਈ 'ਚ ਹਿੰਦੂ ਚਿੰਨ੍ਹਾਂ ਦਾ ਸਨਮਾਨ ਕੀਤਾ ਗਿਆ ਅਤੇ ਅਯੁਧਿਆ ਵਿਚ ਰਾਮ ਮੰਦਰ ਇਕ ਹਕੀਕਤ ਬਣ ਗਿਆ |
ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਹਮਲਾ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਇਕ Tਇਟਾਲੀਅਨ ਔਰਤ'' ਪ੍ਰਧਾਨ ਮੰਤਰੀ ਦਾ Tਅਪਮਾਨ'' ਕਰਦੀ ਸੀ, ਹੁਣ Tਇਕ ਇਟਾਲੀਆ ਉਨ੍ਹਾਂ ਦੀ ਮਾਂ ਦਾ ਅਪਮਾਨ''
ਕਰ ਰਿਹਾ ਹੈ | ਹਾਲਾਂਕਿ ਠਾਕੁਰ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਦੇ ਨਿਸ਼ਾਨੇ 'ਤੇ ਇਟਲੀ ਵਿਚ ਜਨਮੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ 'ਆਪ' ਦੀ ਗੁਜਰਾਤ ਇਕਾਈ ਦੇ ਮੁਖੀ ਗੋਪਾਲ ਇਟਾਲੀਆ ਸਨ |
ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਨੇ ਕਿਹਾ, Tਪਹਿਲਾਂ ਇਕ ਇਟਾਲੀਅਨ ਔਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਪਮਾਨ ਕਰਦੀ ਸੀ, ਹੁਣ ਇਕ ਇਟਾਲੀਆ ਉਨ੍ਹਾਂ ਦੀ ਮਾਂ ਦਾ ਅਪਮਾਨ ਕਰ ਰਿਹਾ ਹੈ |'' ਉਨ੍ਹਾਂ ਕਿਹਾ ਕਿ ਗੁਜਰਾਤ ਨੇ ਇਸ 'ਬੇਇੱਜ਼ਤੀ' ਨੂੰ ਕਦੇ ਸਵੀਕਾਰ ਨਹੀਂ ਕੀਤਾ ਅਤੇ ਅੱਗੇ ਵੀ ਸਵੀਕਾਰ ਨਹੀਂ ਕਰੇਗਾ | ਠਾਕੁਰ ਨੇ ਕਿਹਾ, Tਗੁਜਰਾਤ ਢੁਕਵਾਂ ਜਵਾਬ ਦੇਵੇਗਾ |'' ਐਤਵਾਰ ਨੂੰ ਠਾਕੁਰ ਨੇ ਡਿਜੀਟਲ ਬੈਂਕਿੰਗ ਯੂਨਿਟਾਂ ਦੀ ਸ਼ੁਰੂਆਤ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਆਮ ਲੋਕਾਂ ਲਈ ਬੈਂਕਿੰਗ ਪ੍ਰਕਿਰਿਆ ਆਸਾਨ ਹੋ ਜਾਵੇਗੀ | (ਏਜੰਸੀ)