ਜੰਮੂ-ਕਸ਼ਮੀਰ ਜਾ ਰਹੇ MP ਸਿਮਰਨਜੀਤ ਮਾਨ ਨੂੰ ਲਖਨਪੁਰ ਬਾਰਡਰ ’ਤੇ ਰੋਕਿਆ

ਏਜੰਸੀ

ਖ਼ਬਰਾਂ, ਪੰਜਾਬ

ਮੈਂ ਉੱਥੇ ਸਿੱਖਾਂ ਦੇ ਹਾਲਾਤ ਦੇਖਣ ਜਾ ਰਿਹਾ ਹਾਂ ਕਿ ਸਿੱਖ ਸੁਰੱਖਿਅਤ ਵੀ ਹਨ ਜਾਂ ਨਹੀਂ - ਮਾਨ

MP Simranjit Mann

 

ਪਠਾਨਕੋਟ : ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੰਸਦ ਮੈਂਬਰ ਸਿਮਰਨਜੀਤ ਮਾਨ ਨੂੰ ਲਖਨਪੁਰ ਬਾਰਡਰ ’ਤੇ ਜੰਮੂ-ਕਸ਼ਮੀਰ ਜਾਣ ਤੋਂ ਕਠੂਆ ਪੁਲਿਸ ਨੇ ਰੋਕ ਲਿਆ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ’ਚ ਅਸੈਂਬਲੀ ਭੰਗ ਕਰਕੇ ਫ਼ੌਜ ਲਾ ਕੇ ਉਹਨਾਂ ਨੂੰ ਅਫਸਪਾ ਦੇ ਹੱਕ ਦਿੱਤੇ ਹੋਏ ਹਨ। ਇਸ ’ਤੇ ਹਾਈਕੋਰਟ ਤੇ ਸੁਪਰੀਮ ਕੋਰਟ ਕੋਈ ਐਕਸ਼ਨ ਨਹੀਂ ਲੈ ਰਹੇ।

ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਕਿਹਾ ਕਿ ਉੱਥੇ ਮੁਸਲਮਾਨਾਂ ਤੇ ਬ੍ਰਹਮਣਾ ਨੂੰ ਮਾਰਿਆ ਜਾ ਰਿਹਾ ਹੈ ਤੇ ਮੈਂ ਉਥੇ ਜਾ ਕੇ ਸਿੱਖਾਂ ਦੀ ਹਾਲਤ ਦੇਖਣਾ ਚਾਹੁੰਦਾ ਹਾਂ ਕਿ ਉਥੇ ਸਿੱਖ ਸੁਰੱਖਿਅਤ ਹਨ ਜਾਂ  ਨਹੀਂ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਇਕ ਸਟੇਟ ਹੈ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਲੁਧਿਆਣਾ ਜਾਣਾ ਜਾਂ ਚੰਡੀਗੜ੍ਹ ਜਾਣਾ। ਉਨ੍ਹਾਂ ਕਿਹਾ ਕਿ ਜੇ ਮੈਂ ਪੰਜਾਬ ’ਚ ਹਾਂ ਤਾਂ ਜਿਥੇ ਮਰਜ਼ੀ ਚਲਾ ਜਾਵਾਂ।