ਕੁੜੀ ਨੇ ਕੀਤਾ ਵਿਆਹ ਤੋਂ ਇਨਕਾਰ, ਪਰੇਸ਼ਾਨ ਨੌਜਵਾਨ ਨੇ ਦੇ ਦਿੱਤੀ ਜਾਨ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਨੇ ਕੁੜੀ ਅਤੇ ਉਸ ਦੇ ਮਾਤਾ-ਪਿਤਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

The girl refused the marriage

 

ਫ਼ਤਿਹਗੜ੍ਹ ਸਾਹਿਬ- ਕੁੜੀ ਦੇ ਨੌਜਵਾਨ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰਨ ਮਗਰੋਂ ਨੌਜਵਾਨ ਵਲੋਂ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ, ਪੁਲਿਸ ਨੇ ਕੁੜੀ ਅਤੇ ਉਸ ਦੇ ਮਾਤਾ-ਪਿਤਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਜਰਨੈਲ ਸਿੰਘ ਪੁੱਤਰ ਕਰਤਾਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਸਰਕਾਰੀ ਵਿੱਤ ਵਿਭਾਗ ਦੇ ਰੂਪਨਗਰ ਵਿਖੇ ਖ਼ਜ਼ਾਨਾ ਦਫ਼ਤਰ ’ਚ ਨੌਕਰੀ ਕਰਦਾ ਹੈ। ਉਸ ਦੇ ਪੁੱਤਰ ਦੀ ਦਵਿੰਦਰ ਸਿੰਘ ਗੁਆਂਢ ਦੀ ਇੱਕ ਕੁੜੀ ਨੂੰ ਪਸੰਦ ਕਰਦਾ ਸੀ, ਦੋਵੇਂ ਇਕ-ਦੂਜੇ ਨੂੰ ਮਿਲਦੇ-ਜੁਲਦੇ ਰਹਿੰਦੇ ਸਨ ਅਤੇ ਫੋਨ ’ਤੇ ਵੀ ਗੱਲਬਾਤ ਕਰਦੇ ਸਨ, ਤੇ ਅਖ਼ੀਰ ਉਹ ਦੋਵੇਂ ਆਪਸ ’ਚ ਵਿਆਹ ਕਰਵਾਉਣਾ ਚਾਹੁੰਦੇ ਸੀ।   

ਪਰਿਵਾਰਕ ਮੈਂਬਰਾਂ ਨੂੰ ਦਵਿੰਦਰ ਸਿੰਘ ਨੇ ਕੁੜੀ ਦੀ ਸਹਿਮਤੀ ਬਾਰੇ ਵੀ ਦੱਸਿਆ ਸੀ, ਪਹਿਲਾਂ ਤਾਂ ਉਕਤ ਕੁੜੀ ਨੇ ਵਿਆਹ ਕਰਵਾਉਣ ਬਾਰੇ ਹਾਂ ਕਰ ਦਿੱਤੀ, ਪਰ ਹੁਣ ਉਕਤ ਕੁੜੀ ਇਹ ਕਹਿਣ ਲੱਗ ਪਈ ਸੀ ਕਿ ਉਸ ਦੇ ਮਾਤਾ-ਪਿਤਾ ਵਿਆਹ ਲਈ ਨਹੀਂ ਮੰਨ ਰਹੇ। ਇਸ ਕਾਰਨ ਦਵਿੰਦਰ ਸਿੰਘ ਪ੍ਰੇਸ਼ਾਨ ਰਹਿੰਦਾ ਸੀ। 

ਬੀਤੇ ਦਿਨ ਦਵਿੰਦਰ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਲਈ ਸੀ। ਦਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਫ਼ਤਿਹਗੜ੍ਹ ਸਾਹਿਬ ਲਿਜਾਇਆ ਗਿਆ, ਜਿਥੋਂ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ, ਜਿਥੇ ਦਵਿੰਦਰ ਸਿੰਘ ਦੀ ਮੌਤ ਹੋ ਗਈ। ਇਸ ਸਬੰਧੀ ਪੁਲਿਸ ਨੇ ਜਰਨੈਲ ਸਿੰਘ ਦੇ ਬਿਆਨ ’ਤੇ ਕੁੜੀ ਅਤੇ ਉਸ ਦੇ ਮਾਤਾ-ਪਿਤਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਹੈ।