ਟਰਾਈਡੈਂਟ ਅਤੇ ਕ੍ਰਿਮਿਕਾ ਗਰੁੱਪ 'ਤੇ IT ਦਾ ਛਾਪਾ: ਇਨਕਮ ਟੈਕਸ ਵਿਭਾਗ ਦੀਆਂ 35 ਟੀਮਾਂ ਪਹੁੰਚੀਆਂ ਲੁਧਿਆਣਾ
ਮੁਲਾਜ਼ਮਾਂ ਦੇ ਫ਼ੋਨ ਬੰਦ, ਜਾਂਚ ਜਾਰੀ
IT raid on Trident and Crimica Group: 35 teams of Income Tax Department reached Ludhiana
ਲੁਧਿਆਣਾ - ਇਨਕਮ ਟੈਕਸ ਵਿਭਾਗ ਨੇ ਟ੍ਰਾਈਡੈਂਟ ਅਤੇ ਕ੍ਰਿਮਿਕਾ ਗਰੁੱਪ 'ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਦੇਸ਼ ਭਰ ਵਿਚ ਸਥਿਤ ਸ਼ਾਖਾਵਾਂ ਵਿਚ ਕੀਤੀ ਗਈ ਹੈ। ਆਈਟੀ ਵਿਭਾਗ ਦੀਆਂ ਟੀਮਾਂ ਪੰਜਾਬ ਦੇ ਲੁਧਿਆਣਾ ਅਤੇ ਬਰਨਾਲਾ ਪਹੁੰਚੀਆਂ, ਟੀਮ ਵੱਲੋਂ ਬਰਨਾਲਾ ਦੀ ਧੌਲਾ ਯੂਨਿਟ 'ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਫਿਲਹਾਲ ਕਿਸੇ ਨੂੰ ਵੀ ਅੰਦਰ ਜਾਣ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਮੁਲਾਜ਼ਮਾਂ ਦੇ ਫੋਨ ਵੀ ਪਾਸੇ ਰੱਖੇ ਗਏ ਹਨ। ਸੁਰੱਖਿਆ ਲਈ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਦੀਆਂ 35 ਟੀਮਾਂ ਛਾਪੇਮਾਰੀ ਕਰਨ ਪਹੁੰਚੀਆਂ ਹਨ। ਟਰਾਈਡੈਂਟ ਗਰੁੱਪ ਧਾਗੇ, ਘਰੇਲੂ ਟੈਕਸਟਾਈਲ, ਕਾਗਜ਼, ਸਟੇਸ਼ਨਰੀ, ਰਸਾਇਣਾਂ ਅਤੇ ਅਨੁਕੂਲ ਸ਼ਕਤੀ ਦੇ ਖੇਤਰਾਂ ਵਿਚ ਕੰਮ ਕਰਦਾ ਹੈ।