ਸਿੱਖ ਮੁੱਦਿਆ ਨੂੰ ਲੈ ਕੇ ਕਾਂਗਰਸੀ ਆਗੂ ਬਰਿੰਦਰ ਢਿੱਲੋਂ ਨੇ ਕੀਤਾ ਟਵੀਟ, ਜਾਣੋ ਕੀ ਕਿਹਾ
ਕਿਹਾ- ਕੇਂਦਰ ਸਰਕਾਰ ਝੋਨੇ ਦੀ ਚੁਕਾਈ ਕਰਨ ਤੋਂ ਜਾਣਬੁੱਝ ਕਰ ਰਹੀ ਇਨਕਾਰ
ਚੰਡੀਗੜ੍ਹ: ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋ ਨੇ ਸਿੱਖ ਮੁੱਦਿਆਂ ਨੂੰ ਲੈ ਕੇ ਟਵੀਟ ਕੀਤਾ ਹੈ। ਬਰਿੰਦਰ ਸਿੰਘ ਢਿੱਲੋਂ ਨੇ ਟਵੀਟ ਵਿੱਚ ਲਿਖਿਆ ਹੈ ਕਿ ਸਿੱਖ ਕੌਮ ਪੂਰੀ ਤਰ੍ਹਾਂ ਜੋਸ਼ੀਲੀ ਅਤੇ ਗੁੰਜਾਇਮਾਨ ਹੈ ਤੇ ਇਹ ਇਨ੍ਹਾਂ ਤਿੰਨ ਨੁਕਤਿਆਂ ਰਾਹੀਂ ਅੱਗੇ ਵਧਦੀ ਹੈ। ਨੁਕਤੇ ਧਾਰਮਿਕ ਰਹਿਤ ਮਰਿਆਦਾ, ਖੇਤੀਬਾੜੀ,ਭਾਰਤ ਤੋਂ ਬਾਹਰ ਰਹਿੰਦੇ ਪੰਜਾਬੀ (ਐਨਆਰਆਈਜ਼) ਆਦਿ। ਉਨ੍ਹਾਂ ਨੇ ਲਿਖਿਆ ਹੈ ਕਿ ਸਿੱਖ ਕੌਮ ਇਨ੍ਹਾਂ ਤਿੰਨੇ ਮਾਮਲਿਆਂ ’ਤੇ ਇਕ ਵੱਡੇ ਸੰਕਟ ’ਚੋਂ ਲੰਘ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਲਗਾਤਾਰ ਸਿੱਖ ਮਾਮਲਿਆਂ ’ਚ ਦਖ਼ਲ ਦੇ ਹੀ ਹੈ। ਕਾਂਗਰਸੀ ਆਗੂ ਬਰਿੰਦਰ ਢਿੱਲੋ ਦਾ ਕਹਿਣਾ ਹੈ ਕਿ ਝੋਨੇ ਦੀ ਚੁਕਾਈ ਕਰਨ ਤੋਂ ਇਨਕਾਰ ਕਰ ਰਹੀ ਹੈ ਤੇ ਕੈਨੇਡਾ ’ਤੇ ਦੋਸ਼ ਲਾ ਰਹੀ ਹੈ।
ਬਰਿੰਦਰ ਢਿੱਲੋਂ ਨੇ ਮੌਜੂਦਾ ਸਿੱਖ ਮੁੱਦਿਆ ਨੂੰ ਲੈ ਕੇ ਟਵੀਟ ਕਰਕੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਜਪਾ ਸਿੱਖਾਂ ਦੇ ਮੁੱਦਿਆ ਵਿੱਚ ਦਖ਼ਲ ਦੇ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂ ਲੈ ਕੇ ਵੀ ਸੰਜੀਦਗੀ ਨਹੀਂ ਹੈ।