Punjab News: ‘ਨੋਟਾ’ ਬਣਿਆ ਪਿੰਡ ਜੋਧਪੁਰ ਦਾ ‘ਸਰਪੰਚ’, ਦੋਵਾਂ ਉਮੀਦਵਾਰਾਂ ਨਾਲੋਂ ਨੋਟਾ ਨੂੰ ਮਿਲੀਆਂ ਵੱਧ ਵੋਟਾਂ

ਏਜੰਸੀ

ਖ਼ਬਰਾਂ, ਪੰਜਾਬ

Punjab News:ਵੋਟਾਂ ਦੌਰਾਨ ਬਲਵਿੰਦਰ ਕੌਰ ਨੂੰ 271 ਅਤੇ ਰਾਣੀ ਨੂੰ 247 ਵੋਟ ਮਿਲੇ, ਜਦਕਿ 368 ਵੋਟਾਂ ਲੈ ਕੇ ‘ਨੋਟਾ’ ਨੇ ਪਿੰਡ ਦੇ ਆਗੂਆਂ ਨੂੰ ਹੈਰਾਨ ਕਰ ਦਿੱਤਾ|

'Nota' became 'Sarpanch' of village Jodhpur, Nota got more votes than both the candidates

 

Punjab NEWS: ਤਰਨ ਤਾਰਨ ਸ਼ਹਿਰ ਦਾ ਪਿੰਡ ਜੋਧਪੁਰ ਇਕੋ ਇਕ ਪਿੰਡ ਹੈ, ਜਿੱਥੋਂ ਸਰਪੰਚ ਦੀ ਚੋਣ ਵਿੱਚ ‘ਨੋਟਾ’ ਜੇਤੂ ਰਿਹਾ ਹੈ| ਇਸ ਪਿੰਡ ਦੇ ਸਰਪੰਚ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਦੀ ਆਗੂ ਬਲਵਿੰਦਰ ਕੌਰ ਦਾ ਮੁਕਾਬਲਾ ਵਿਰੋਧੀ ਧਿਰ ਦੀ ਉਮੀਦਵਾਰ ਰਾਣੀ ਨਾਲ ਸੀ| ਵੋਟਾਂ ਦੌਰਾਨ ਬਲਵਿੰਦਰ ਕੌਰ ਨੂੰ 271 ਅਤੇ ਰਾਣੀ ਨੂੰ 247 ਵੋਟ ਮਿਲੇ, ਜਦਕਿ 368 ਵੋਟਾਂ ਲੈ ਕੇ ‘ਨੋਟਾ’ ਨੇ ਪਿੰਡ ਦੇ ਆਗੂਆਂ ਨੂੰ ਹੈਰਾਨ ਕਰ ਦਿੱਤਾ|

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਫ਼ਤਰ ਦੇ ਅਧਿਕਾਰੀ ਨੇ ਕਿਹਾ ਕਿ ਇਸ ਹਾਲਤ ਦਾ ਨਿਪਟਾਰਾ ਕਰਨ ਲਈ ਰਾਜ ਚੋਣ ਕਮਿਸ਼ਨ ਤੋਂ ਅਗਵਾਈ ਲਈ ਜਾ ਰਹੀ ਹੈ| ਪਿੰਡ ਦੀਆਂ ਕੁਲ 1450 ਵੋਟਾਂ ਸਨ| ਵੈਸੇ ਅਧਿਕਾਰੀ ਨੇ ਕਿਹਾ ਕਿ ਹਾਲੇ ਤੱਕ ਕਿਸੇ ਉਮੀਦਵਾਰ ਨੂੰ ਜੇਤੂ ਹੋਣ ਦਾ ਸਰਟੀਫਿਕੇਟ ਜਾਰੀ ਨਹੀਂ ਕੀਤਾ| ਪਿੰਡ ਦੀ ਪੰਚਾਇਤ ਲਈ ਨੌਂ ਮੈਂਬਰ (ਪੰਚ) ਚੁਣੇ ਗਏ ਹਨ ਜਿਨ੍ਹਾਂ ਵਿੱਚੋਂ ਤਿੰਨ ਦੀ ਚੋਣ ਬਿਨਾਂ ਮੁਕਾਬਲਾ ਹੋਈ ਸੀ, ਜਦਕਿ ਬਾਕੀ ਛੇ ਮੈਂਬਰ ਵੋਟਾਂ ਨਾਲ ਚੁਣੇ ਗਏ|