Ferozepur News: ਪੋਟਾਸ਼ ਕਾਰਨ ਘਰ 'ਚ ਹੋਇਆ ਜ਼ਬਰਦਸਤ ਧਮਾਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਧਮਾਕੇ ਕਾਰਨ ਪਤੀ-ਪਤਨੀ ਹੋਏ ਗੰਭੀਰ ਜ਼ਖ਼ਮੀ

Ferozepur News: Potash caused a massive explosion in the house

ਫਿਰੋਜ਼ਪੁਰ: ਫਿਰੋਜ਼ਪੁਰ ਦੇ ਪਿੰਡ ਕੜਮੇ ਵਿੱਚ ਪੋਟਾਸ਼ ਕਾਰਨ ਇਕ ਘਰ ਵਿੱਚ ਜ਼ਬਰਦਸਤ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਵਿੱਚ ਘਰ ਦੀ ਛੱਤ ਵੀ ਉੱਡ ਗਈ ਅਤੇ ਧਮਾਕੇ ਵਿੱਚ ਪਤੀ-ਪਤਨੀ ਵੀ ਗੰਭੀਰ ਜ਼ਖਮੀ ਹੋ ਗਏ ਹਨ। ਸੂਚਨਾ ਮਿਲਦੇ ਸਾਰ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਤੇ ਜਾਂਚ ਕੀਤੀ ਜਾ ਰਹੀ ਹੈ।