ਸੁਰੱਖਿਆ ਏਜੰਸੀਆਂ ਦੇ ਸੁੱਕੇ ਸਾਹ, ਆਖ਼ਰ ਕਿੱਥੇ ਗਏ ਕਾਰ ਖੋਹਣ ਵਾਲੇ ਛੇ ਸ਼ੱਕੀ ਅਤਿਵਾਦੀ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਰ ਖੋਹ ਕੇ ਪੰਜਾਬ ਵਿਚ ਵੜੇ ਅਤਿਵਾਦੀ ਅਖੀਰਕਾਰ ਕਿੱਥੇ ਗਾਇਬ ਹੋ ਗਏ।ਉਨ੍ਹਾਂ ਦਾ ਮਕਸਦ ਕੀ ਹੈ, ਉਹ ਕੀ ਕਰਨਾ ਚਾਹੁੰਦੇ ਹਨ, ਇਸ 'ਤੇ ਖੁਫੀਆ ਏਜੰਸੀਆਂ....

Punjab Police Alert

ਗੁਰਦਾਸਪੁਰ (ਸਸਸ): ਕਾਰ ਖੋਹ ਕੇ ਪੰਜਾਬ ਵਿਚ ਵੜੇ ਅਤਿਵਾਦੀ ਅਖੀਰਕਾਰ ਕਿੱਥੇ ਗਾਇਬ ਹੋ ਗਏ।ਉਨ੍ਹਾਂ ਦਾ ਮਕਸਦ ਕੀ ਹੈ, ਉਹ ਕੀ ਕਰਨਾ ਚਾਹੁੰਦੇ ਹਨ, ਇਸ 'ਤੇ ਖੁਫੀਆ ਏਜੰਸੀਆਂ ਦੀ ਇਕ ਰਿਪੋਰਟ ਸਾਹਮਣੇ ਆਈ ਹੈ। ਪੰਜਾਬ-ਜੰਮੂ ਦੇ ਲਖਨਪੁਰ ਬਾਰਡਰ ਤੋਂ ਕਾਰ ਖੋਹ ਕੇ ਪੰਜਾਬ ਵਿਚ ਦਾਖਲ ਹੋਏ ਛੇ ਅਤਿਵਾਦੀ  ਰਸਤੇ ਵਿਚ ਕਿੱਥੇ ਗਾਇਬ ਹੋ ਗਏ, ਇਸ ਗੱਲ ਤੋਂ ਪੁਲਿਸ ਅਤੇ ਖੁਫੀਆ ਏਜੰਸੀਆਂ ਦੇ ਅਧਿਕਾਰੀ ਬੇਚੈਨ ਹਨ।

ਪੁਲਿਸ ਨੇ ਭਾਰਤ-ਪਾਕਿ ਸਰਹਦ 'ਤੇ ਤਸਕਰੀ ਕਰਨ ਵਾਲੇ ਤਸਕਰਾਂ  ਦੇ ਘਰਾਂ ਦੀ ਤਲਾਸ਼ੀ ਵੀ ਲਈ ਪਰ ਕੋਈ ਸੁਰਾਗ ਹੱਥ ਨਹੀਂ ਲਗਿਆ। ਖੁਫੀਆ ਏਜੰਸੀਆਂ  ਦੇ ਮੁਤਾਬਕ ਲਖਨਪੁਰ ਬਾਰਡਰ ਤੋਂ ਬੁੱਧਵਾਰ ਰਾਤ ਕਾਰ ਖੋਹ ਕੇ ਭੱਜੇ ਲੱਗਭੱਗ ਛੇ ਅਤਿਵਾਦੀਆਂ  ਦੀ ਫਿਰੋਜ਼ਪੁਰ ਦੇ ਰਸਤੇ ਰਾਜਸਥਾਨ ਵਿਚ ਦਾਖਲ ਹੋਣ ਦੀ ਯੋਜਨਾ ਹੋ ਸਕਦੀ ਹੈ, ਕਿਉਂਕਿ ਉੱਥੇ ਹੋਣ ਵਾਲੇ ਵਿਧਾਨਸਭਾ ਚੋਣ ਵਿਚ ਦਹਿਸ਼ਤ ਫੈਲਾਉਣਾ ਉਨ੍ਹਾਂ ਦਾ ਮਕਸਦ ਹੋ ਸਕਦਾ ਹੈ। ਪੁਲਿਸ ਅਤੇ ਖੁਫੀਆ ਏਜੰਸੀਆਂ ਦੀ ਚਿਤਾਵਨੀ ਦੇ ਚਲਦੇ ਅਤਿਵਾਦੀ ਰਸਤੇ ਵਿਚ ਹੀ ਕਿਤੇ ਗਾਇਬ ਹੋ ਗਏ।

ਪੁਲਿਸ ਨੇ ਪੰਜਾਬ - ਰਾਜਸਥਾਨ ਬਾਰਡਰ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਦੱਸ ਦਈਏ ਕਿ ਸ਼ੁੱਕਰਵਾਰ ਨੂੰ ਵੀ ਨਾਕਾਬੰਦੀ ਕਰ ਵਾਹਨਾਂ ਦੀ ਤਲਾਸ਼ੀ ਲਈ ਗਈ। ਰਸਤੇ ਵਿਚ ਆਉਣ ਵਾਲੇ ਸਾਰੇ ਟੋਲ ਪਲਾਜ਼ੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਚੈੱਕ ਕੀਤੀ ਗਈ ਹੈ। ਡਾਇਰੈਕਟਰ ਜਨਰਲ ਆਫ ਪੁਲਿਸ ਇੰਟੈਲੀਜੈਂਸ ਦੀ ਰਿਪੋਰਟ ਵਿਚ ਸ਼ੱਕ ਸਾਫ਼ ਕੀਤਾ ਗਿਆ ਕਿ  ਲਖਨਪੁਰ ਬਾਰਡਰ ਤੋਂ ਕਾਰ ਖੋਹ ਕੇ ਭੱਜੇ 6 ਅਤਿਵਾਦੀ ਫਿਰੋਜ਼ਪੁਰ ਵਿਚ ਵੜੇ ਸਨ। ਪੁਲਿਸ  ਦੀ ਸਰਚ ਮੁਹਿਮ ਵਿਚ ਹੁਣ ਤਕ ਅਤਿਵਾਦੀਆਂ ਦਾ ਕੋਈ ਸੁਰਾਗ ਹੱਥ ਨਹੀਂ ਲਗਿਆ ਹੈ।

ਖੁਫੀਆ ਸੁਤਰਾਂ ਦੇ ਮੁਤਾਬਕ ਅਤਿਵਾਦੀ ਪੁਲਿਸ ਦੀ ਚੌਕਸੀ ਨੂੰ ਭਾਂਪਦੇ ਹੋਏ ਰਸਤੇ ਵਿਚ ਕਿਤੇ ਲੁਕ ਗਏ। ਇਸ ਲਈ ਪੁਲਿਸ ਉਨ੍ਹਾਂ ਲੋਕਾਂ ਦੇ ਘਰਾਂ 'ਚ ਛਾਪੇਮਾਰੀ ਕਰ ਰਹੀ ਹੈ ਜੋ ਪਾਕਿ ਤਸਕਰਾਂ ਦੇ ਨਾਲ ਮਿਲ ਕੇ ਬਾਡਰ ਤੇ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ 'ਚ ਸ਼ਾਮਿਲ ਹੈ। ਇਸ ਤੋਂ ਇਲਾਵਾ ਇੰਜੀਨੀਅਰਿੰਗ ਕਾਲਜ ਦੇ ਹੋਸਟਲਾਂ 'ਚ ਵੀ ਚੈਕਿੰਗ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਪੰਜਾਬ ਤੋਂ ਲੈ ਕੇ ਰਾਜਸਥਾਨ ਤੱਕ ਪਾਕਿ ਦਾ ਬਾਰਡਰ ਲੱਗਦਾ ਹੈ।  

ਇਸ ਲਈ ਪੰਜਾਬ ਦੇ ਸਰਹਦ 'ਤੇ ਤੈਨਾਤ ਬੀਐਸਐਫ ਅਧਿਕਾਰੀਆਂ ਨੂੰ ਅਤਿਵਾਦੀਆਂ ਦੀ ਫੋਟੋ, ਕਾਰ ਦਾ ਨੰਬਰ ਦਿਤਾ ਹੋਇਆ ਹੈ। ਸਰਹਦ ਉੱਤੇ ਲੱਗੇ ਨੁਕਿਲੇ  ਤਾਰ ਦੇ ਕੋਲ ਘੁੱਮਣ ਵਾਲਿਆਂ  ਦੀ ਚੈਕਿੰਗ ਹੋ ਰਹੀ ਹੈ।