ਨੌਜਵਾਨਾਂ ਲਈ ਪੰਜਾਬ ਸਰਕਾਰ ਲਾਵੇਗੀ ਨੌਕਰੀਆਂ ਦੀ ਝੜੀ!

ਏਜੰਸੀ

ਖ਼ਬਰਾਂ, ਪੰਜਾਬ

ਸੂਬਾ ਸਰਕਾਰ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਕੀਤਾ ਐਲਾਨ

Chandigarh government of punjab new year youth jobs

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਆਏ ਦਿਨੀਂ ਪੰਜਾਬ ਸਰਕਾਰ ਕੋਈ ਨਾ ਕੋਈ ਐਲਾਨ ਕਰਦੀ ਰਹਿੰਦੀ ਹੈ ਪਰ ਇਸ ਵਾਰ ਸਰਕਾਰ ਨੇ ਪੰਜਾਬ ਦੇ ਭਵਿੱਖ ਨੂੰ ਲੈ ਕੇ ਇਕ ਵੱਡਾ ਐਲਾਨ ਕੀਤਾ ਹੈ। ਇਸ ਨੂੰ ਸੁਣ ਕੇ ਪੰਜਾਬ ਦੇ ਸਾਰੇ ਲੋਕ ਗਦ ਗਦ ਹੋ ਜਾਣਗੇ। ਹਾਲ ਹੀ ਵਿਚ ਸੂਬਾ ਸਰਕਾਰ ਨਵੇਂ ਸਾਲ ਤੋਂ ਨੌਜਵਾਨਾਂ ਨੂੰ ਨੌਕਰੀ ਦਾ ਤੋਹਫਾ ਦੇਣ ਦਾ ਐਲਾਨ ਕੀਤਾ ਹੈ।

ਐਜੂਕੇਸ਼ਨ, ਖੇਤੀਬਾੜੀ, ਸੋਸ਼ਲ ਵੈਲਫੇਅਰ, ਹੈਲਥ, ਰੈਵੀਨਿਊ ਅਤੇ ਪੁਲਿਸ ਵਿਭਾਗਾਂ 'ਚ ਅਹੁਦੇ ਭਰੇ ਜਾਣਗੇ। ਲੋਕਾਂ ਦੀ ਅਕਸਰ ਸ਼ਿਕਾਇਤ ਰਹਿੰਦੀ ਹੈ ਕਿ ਸਰਕਾਰੀ ਦਫਤਰਾਂ ਵਿਚ ਉਨ੍ਹਾਂ ਦੇ ਕੰਮ ਸਮੇਂ 'ਤੇ ਨਹੀਂ ਹੁੰਦੇ, ਕਿਉਂਕਿ ਕਈ ਵਿਭਾਗਾਂ ਵਿਚ ਕਈ ਕੰਮਾਂ ਲਈ ਇਕ ਹੀ ਵਿਅਕਤੀ ਹੈ। ਉਸ ਕੋਲ ਕੰਮ ਦਾ ਬੋਝ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਆਪਣਾ ਕੰਮ ਕਰਾਉਣ ਲਈ ਕਈ-ਕਈ ਦਿਨ ਲੱਗ ਜਾਂਦੇ ਹਨ। ਇਸ ਨਾਲ ਲੋਕਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੁੰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।