ਕਰਤਾਰਪੁਰ ਲਾਂਘੇ ਦੀ ਥਾਂ ਅਟਾਰੀ ਵਾਹਗਾ ਬਾਰਡਰ ਤੋਂ ਪਾਕਿਸਤਾਨ ਜਾਣਾ ਸਸਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਟਾਰੀ ਵਾਹਗਾ ਤੋਂ ਜਾਣ ਦੀ ਵੀਜ਼ਾ ਫ਼ੀਸ 120 ਅਤੇ ਕਰਤਾਰਪੁਰ ਲਾਂਘੇ ਤੋਂ 1438 ਰੁਪਏ

Kartarpur Corridor

ਅੰਮ੍ਰਿਤਸਰ  (ਅਵਤਾਰ ਸਿੰਘ ਅਹੂਜਾ): ਬੇਸ਼ਕ 9 ਨਵੰਬਰ ਤੋਂ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਖੁਲ੍ਹੇ ਹੋਏ ਦਰਸ਼ਨ ਦੀਦਾਰੇ ਕਰਤਾਰਪੁਰ ਲਾਂਘੇ ਰਾਹੀਂ ਸ਼ੁਰੂ ਹੋ ਚੁਕੇ ਹਨ ਪ੍ਰੰਤੂ ਪਾਕਿਸਤਾਨ ਦੁਆਰਾ ਲਗਾਈ ਗਈ 20 ਡਾਲਰ (1438 ਰੁਪਏ ਭਾਰਤੀ ਕਰੰਸੀ) ਦੀ ਫ਼ੀਸ ਲਗਾਉਣ ਪਾਕਿਸਤਾਨ ਜਾਣ ਵਾਲੇ ਸਿੱਖਾਂ ਨੂੰ ਰਾਸ ਨਹੀਂ ਆ ਰਿਹਾ। ਇਹ ਸਿੱਖ ਯਾਤਰੂ ਕਰਤਾਰਪੁਰ ਲਾਂਘੇ ਦੀ ਥਾਂ 'ਤੇ ਅਟਾਰੀ ਵਾਹਗਾ ਸੀਮਾ ਸੜਕ ਅਥਵਾ ਰੇਲਵੇ ਮਾਰਗ ਤੋਂ ਜਾਣਾ ਪਸੰਦ ਕਰ ਰਹੇ ਹਨ।

ਇਸ ਦਾ ਕਾਰਨ ਉਨ੍ਹਾਂ ਨੂੰ ਅਟਾਰੀ ਵਾਹਗਾ ਤੋਂ ਪਾਕਿਸਤਾਨ ਦੇ ਕਈ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਨ ਲਈ 120 ਰੁਪਏ ਭਾਰਤੀ ਕਰੰਸੀ ਤੇ ਵੀਜ਼ਾ ਮਿਲ ਜਾਂਦਾ  ਹੈ। ਇਸ ਤੋਂ ਇਲਾਵਾ ਕਰਤਾਰਪੁਰ ਸਾਹਿਬ ਲਾਂਘੇ ਵਿਚੋਂ ਜਾਣਦਿਆਂ ਉਨ੍ਹਾਂਂ ਨੂੰ ਕਰਤਾਰਪੁਰ ਸਾਹਿਬ ਪੁੱਜਣ ਤੇ ਕਰੀਬ 5 ਘੰਟੇ ਵਿਚ 4.19 ਕਿਲੋਮੀਟਰ ਦਾ ਸਫ਼ਰ ਕਰਨਾ ਪੈਂਦਾ ਹੈ ਅਤੇ ਇਕ ਦਿਨ ਵਿਚ ਹੀ ਵਾਪਸ ਭਾਰਤ ਮੁੜਨਾ ਪੈਂਦਾ ਹੈ। ਇਹ ਯਾਤਰੂ ਸਿਰਫ਼ ਕਰਤਾਰਪੁਰ ਦੇ ਹੀ ਦਰਸ਼ਨ ਕਰ ਸਕਦੇ ਹਨ।  ਇਸ ਦੀ ਤੁਲਨਾ ਵਿਚ ਸਿੱਖ ਯਾਤਰੂਆਂ ਨੂੰ ਅਟਾਰੀ ਵਾਹਗਾ ਸੀਮਾ ਤੋਂ ਪਾਕਿਸਤਾਨ ਜਾਣ 'ਤੇ 14 ਦਿਨ ਦਾ ਵੀਜ਼ਾ ਮਿਲਦਾ ਹੈ।