ਭਾਜਪਾ ਆਗੂਆਂ ਦੇ ਵਰਕਰਾਂ ਦੀ ਆਪਸ 'ਚ ਹੋਈ ਲੜਾਈ

ਏਜੰਸੀ

ਖ਼ਬਰਾਂ, ਪੰਜਾਬ

ਜ਼ਿਲਾ ਜਲੰਧਰ ਭਾਜਪਾ ਨੇ ਗਾਂਧੀ ਸੰਕਲਪ ਯਾਤਰਾ ਲੋਕਾਂ ਨੂੰ ਅਹਿੰਸਾ ਦਾ ਪਾਠ ਪੜ੍ਹਾਉਣ ਲਈ ਕੱਢੀ ਸੀ ਪਰ ਇਸ ਦੇ ਉਲਟ ਭਾਜਪਾ ਦੇ 2 ਧੜਿਆਂ ਦੇ ਸਮਰਥਕ ਆਪਸ 'ਚ ਭਿੜ ਗਏ।

Gandhi Sankalp Yatra

ਜਲੰਧਰ : ਜ਼ਿਲਾ ਜਲੰਧਰ ਭਾਜਪਾ ਨੇ ਗਾਂਧੀ ਸੰਕਲਪ ਯਾਤਰਾ ਲੋਕਾਂ ਨੂੰ ਅਹਿੰਸਾ ਦਾ ਪਾਠ ਪੜ੍ਹਾਉਣ ਲਈ ਕੱਢੀ ਸੀ ਪਰ ਇਸ ਦੇ ਉਲਟ ਭਾਜਪਾ ਦੇ 2 ਧੜਿਆਂ ਦੇ ਸਮਰਥਕ ਆਪਸ 'ਚ ਭਿੜ ਗਏ। ਇਸ ਘਟਨਾ ਸਬੰਧੀ ਇਕ ਵੀਡੀਓ ਵੀ ਵਾਇਰਲ ਹੋਇਆ ਹੈ ਜੋ ਚਰਚਾ ਦਾ ਵਿਸ਼ਾ ਬਣ ਰਹੀ ਹੈ। ਜਾਣਕਾਰੀ ਅਨੁਸਾਰ ਭਾਜਪਾ ਨੇ 13 ਨਵੰਬਰ ਨੂੰ ਗਾਂਧੀ ਸੰਕਲਪ ਯਾਤਰਾ ਦੀ ਸ਼ੁਰੂਆਤ ਕੀਤੀ ਸੀ, ਜੋ 17 ਨਵੰਬਰ ਤੱਕ ਚੱਲਣੀ ਹੈ। ਬੀਤੇ ਦਿਨ ਇਸ ਯਾਤਰਾ ਦਾ ਆਯੋਜਨ ਰਾਮਾ ਮੰਡੀ 'ਚ ਕੀਤਾ ਗਿਆ।ਜਿਸ ਦੌਰਾਨ ਫਿਰ ਭਾਜਪਾ ਦੀ ਧੜੇਬੰਦੀ ਨਜ਼ਰ ਆਈ।

ਯਾਤਰਾ ਸ਼ੁਰੂ ਹੋਣ ਤੋਂ ਥੋੜ੍ਹੀ ਦੇਰ ਮਗਰੋਂ 2 ਧੜੇ ਇਕ-ਦੂਜੇ ਦੇ ਆਗੂਆਂ ਖਿਲਾਫ ਮੁਰਦਾਬਾਦ ਦੇ ਨਾਅਰੇ ਲਾਉਣ ਲੱਗੇ, ਜਿਸ ਤੋਂ ਬਾਅਦ ਨੌਬਤ ਹੱਥੋਪਾਈ ਤੱਕ ਆ ਗਈ। ਪੁਲਿਸ ਨੇ ਆ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ। ਰੈਲੀ ਭਾਜਪਾ ਕੱਢ ਰਹੀ ਸੀ ਪਰ ਇਸ 'ਚ ਅਕਾਲੀ ਆਗੂ ਸ਼ਾਮਲ ਹੋ ਗਏ, ਜਿਨ੍ਹਾਂ ਨੇ ਝੜਪ 'ਚ ਖੁੱਲ੍ਹ ਕੇ ਹਿੱਸਾ ਲਿਆ। ਇਸ ਵਿਵਾਦ ਦੌਰਾਨ ਸਾਬਕਾ ਕੌਂਸਲਰ ਬਲਬੀਰ ਬਿੱਟੂ ਗੁੱਸੇ ਵਿਚ ਆ ਗਿਆ ਤੇ ਉਸ ਨੇ ਸੰਨੀ ਸ਼ਰਮਾ ਨੂੰ ਥੱਪੜ ਮਾਰ ਦਿੱਤਾ। ਜ਼ਿਕਰਯੋਗ ਹੈ ਕਿ ਸਾਰਾ ਮਾਮਲਾ ਪਾਵਰ ਦਿਖਾਉਣ ਕਾਰਨ ਪੈਦਾ ਹੋਇਆ।

ਕਾਲੀਆ ਪਿਛਲੇ ਕਾਫੀ ਸਮੇਂ ਤੋਂ ਸੈਂਟਰਲ ਹਲਕੇ 'ਚ ਸਰਗਰਮ ਹਨ। ਅਜਿਹੇ 'ਚ ਉਨ੍ਹਾਂ ਦੇ ਸਪੋਰਟਰ ਰਾਮਾ ਮੰਡੀ 'ਚ ਰਾਠੌਰ ਜ਼ਿੰਦਾਬਾਦ ਦੇ ਨਾਅਰੇ ਸੁਣ ਕੇ ਭੜਕ ਗਏ ਅਤੇ ਝਗੜੇ ਦੀ ਸ਼ੁਰੂਆਤ ਹੋਈ। ਸੂਤਰਾਂ ਮੁਤਾਬਕ ਵੀਰਵਾਰ ਨੂੰ ਭਾਜਪਾ ਵਲੋਂ ਕੱਢੀ ਗਈ ਰੈਲੀ 'ਚ ਬੈਨਰ ਫੜਨ ਨੂੰ ਲੈ ਕੇ ਦੋਵਾਂ ਧੜਿਆਂ 'ਚ ਬਹਿਸ ਹੋਈ ਸੀ ਪਰ ਉਸ ਦੌਰਾਨ ਗੱਲ ਹੱਥੋਪਾਈ ਤੱਕ ਨਹੀਂ ਪਹੁੰਚੀ ਸੀ। ਦੋਵਾਂ ਆਗੂਆਂ ਨੇ ਇਸ ਮਾਮਲੇ 'ਚ ਆਪਣੀ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਸਾਬਕਾ ਕੌਂਸਲਰ ਬਿੱਟੂ ਵਿਆਨਾ ਗੋਲੀਕਾਂਡ 'ਚ ਸ਼ਾਮਲ ਰਿਹਾ ਸੀ, ਇਸ ਮਾਮਲੇ 'ਚ ਉਸ ਦੀ ਗ੍ਰਿਫਤਾਰੀ ਵੀ ਹੋਈ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।