ਬਿਹਾਰ 'ਚ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 20 ਮਜ਼ਦੂਰ ਜ਼ਖ਼ਮੀ

ਏਜੰਸੀ

ਖ਼ਬਰਾਂ, ਪੰਜਾਬ

ਬਿਹਾਰ 'ਚ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ, 20 ਮਜ਼ਦੂਰ ਜ਼ਖ਼ਮੀ

image

ਗੋਰਖਪੁਰ, 16 ਨਵੰਬਰ: ਕੁਸ਼ੀਨਗਰ ਜ਼ਿਲ੍ਹੇ 'ਚ ਪੰਜਾਬ ਤੋਂ ਮਜ਼ਦੂਰਾਂ ਨੂੰ ਲੈ ਕੇ ਬਿਹਾਰ ਸੂਬੇ ਦੇ ਮਧੂਬਨੀ ਜਾ ਰਹੀ ਲਗਜ਼ਰੀ ਬੱਸ ਸਵੇਰੇ ਇਕ ਖੜੇ ਟਰੱਕ ਨਾਲ ਟੱਕਰਾ ਗਈ। ਹਾਦਸੇ ਵਿਚ 20 ਮਜ਼ਦੂਰ ਜ਼ਖ਼ਮੀ ਹੋ ਗਏ ਜਿਸ ਵਿਚੋਂ 10 ਮਜ਼ਦੂਰਾਂ ਦੀ ਹਾਲਤ ਗੰਭੀਰ ਹੈ। ਦੱਸ ਦੇਈਏ ਇਹ ਹਾਦਸਾ ਕੁਸ਼ੀਨਗਰ ਜ਼ਿਲ੍ਹੇ ਦੇ ਪਟਹੇਰਵਾ ਥਾਣਾ ਖੇਤਰ ਦੇ ਰਾਸ਼ਟਰੀ ਰਾਜਮਾਰਗ 'ਤੇ ਰਜਵਟਿਆ ਪਿੰਡ ਨੇੜੇ ਹੋਇਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਬੱਸ ਵਿਚ ਕੁਲ 80 ਮਜ਼ਦੂਰ ਸਵਾਰ ਸੀ। ਪੰਜਾਬ ਦੇ ਨਾਭਾ ਤੋਂ ਇਹ ਮਜ਼ਦੂਰ ਬਿਹਾਰ ਜਾ ਰਹੇ ਸੀ। ਪੁਲਿਸ ਮੁਤਾਬਕ ਸੋਮਵਾਰ ਸਵੇਰੇ ਤੜਕੇ 3-4 ਵਜੇ ਬੱਸ ਆਲੂਆਂ ਨਾਲ ਲੱਦੇ ਟਰੱਕ ਵਿਚ ਪਿਛੋਂ ਦੀ ਜਾ ਵੱਜੀ। ਬੱਸ ਦੀ ਰਫ਼ਤਾਰ ਕਾਫੀ ਤੇਜ਼ ਦੱਸੀ ਜਾ ਰਹੀ ਹੈ ਜਿਸ ਕਾਰਨ ਬੱਸ ਦਾ ਅਗਲਾ ਹਿੱਸਾ ਪੰਜ ਫ਼ੁਟ ਤਕ ਟਰੱਕ ਵਿਚ ਵੜ ਗਿਆ। ਇਸ ਦੌਰਾਨ ਬੱਸ ਦੇ ਕੈਬਿਨ ਵਿਚ ਬੈਠੇ ਮਜ਼ਦੂਰ ਬੁਰੀ ਤਰ੍ਹਾਂ ਦਬ ਗਏ। ਘਟਨਾ ਮਗਰੋਂ ਆਲੇ ਦੁਆਲੇ ਦੀ ਲੋਕਾਂ ਨੇ ਬਚਾਅ ਕਾਰਜ ਕਰਦੇ ਹੋਏ ਬੜੀ ਮੁਸ਼ਕਤ ਨਾਲ ਬੱਸ ਅੰਦਰ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਿਆ। ਪੁਲਿਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ। (ਏਜੰਸੀ)