ਸਰਹੱਦ ਤੋਂ ਹੋਣ ਵਾਲੇ ਅਤਿਵਾਦ ਨੂੰ ਭਾਰਤ ਨੇ ਸਾਰਿਆਂ ਦੀਆਂ ਨਜ਼ਰਾਂ ਦੇ ਸਾਹਮਣੇ ਰਖਿਆ : ਜੈਸ਼ੰਕਰ

ਏਜੰਸੀ

ਖ਼ਬਰਾਂ, ਪੰਜਾਬ

ਸਰਹੱਦ ਤੋਂ ਹੋਣ ਵਾਲੇ ਅਤਿਵਾਦ ਨੂੰ ਭਾਰਤ ਨੇ ਸਾਰਿਆਂ ਦੀਆਂ ਨਜ਼ਰਾਂ ਦੇ ਸਾਹਮਣੇ ਰਖਿਆ : ਜੈਸ਼ੰਕਰ

image

ਕਿਹਾ, ਦੁਨੀਆਂ ਹੌਲੀ-ਹੌਲੀ ਅੰਤਰਰਾਸ਼ਟਰੀ ਅਤਿਵਾਦ ਦੀ ਗਲੋਬਲ ਸੁਭਾਅ ਨੂੰ ਸਮਝਣ ਲੱਗੀ

ਹੈਦਰਾਬਾਦ, 16 ਨਵੰਬਰ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸੋਮਵਾਰ ਨੂੰ ਕਿਹਾ ਕਿ ਸਰਹੱਦ ਪਾਰ ਤੋਂ ਅਤਿਵਾਦ ਨੂੰ ਝੱਲ ਰਹੇ ਭਾਰਤ ਨੇ ਉਸ ਨੂੰ ਸਾਰਿਆਂ ਦੇ ਸਾਹਮਣੇ ਲਿਆਉਣ ਲਈ ਸਖ਼ਤ ਮਿਹਤਨ ਕੀਤੀ ਹੈ ਅਤੇ ਹੌਲੀ-ਹੌਲੀ ਦੁਨੀਆਂ ਵੀ ਅੰਤਰਰਾਸ਼ਟਰੀ ਅਤਿਵਾਦ ਦੀ ਗਲੋਬਲ ਸੁਭਾਅ ਨੂੰ ਸਮਝਣ ਲੱਗੀ ਹੈ। ਪਾਕਿਸਤਾਨ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਭੂਗੋਲਿਕ ਰੂਪ ਨਾਲ ਭਾਰਤ ਨੇੜਲੇ ਗੁਆਂਢੀਆਂ 'ਚੋਂ ਇਕ ਦੇਸ਼ ਸਰਕਾਰ ਸਰਹੱਦ ਪਾਰ ਅਤਿਵਾਦ 'ਚ ਸ਼ਾਮਲ ਹੈ।
ਇਥੇ ਇੰਡੀਅਨ ਸਕੂਲ ਆਫ਼ ਬਿਜ਼ਨਸ 'ਚ ਕਰਵਾਏ ਇਕ ਪ੍ਰੋਗਰਾਮ ਨੂੰ ਆਨਲਾਈਨ ਸੰਬੋਧਨ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਸਾਡੇ ਗੁਆਂਢ 'ਚ ਹੀ ਸਰਹੱਦ ਪਾਰ ਤੋਂ ਹੋਣ ਵਾਲੇ ਅਤਿਵਾਦ ਦਾ ਉਦਾਹਰਣ ਮੌਜੂਦ ਹੈ। ਦੁਨੀਆਂ ਹੌਲੀ-ਹੌਲੀ ਅੰਤਰਰਾਸ਼ਟਰੀ ਅਤਿਵਾਦ ਦੀ ਗਲੋਬਲ ਸੁਭਾਅ ਨੂੰ ਸਮਝਣ ਲੱਗੀ ਹੈ।
ਮੰਤਰੀ ਨੇ ਕਿਹਾ ਕਿ ਸਾਡੀਆਂ ਕੋਸ਼ਿਸ਼ਾਂ ਕਾਰਨ ਸਾਨੂੰ ਅਤਿਵਾਦ ਦੇ ਵਿੱਤ ਪੋਸ਼ਣ, ਕੱਟੜਤਾ ਅਤੇ ਸਾਈਬਰ ਭਰਤੀ ਆਦਿ ਪਹਿਲੂਆਂ ਵਲ ਸਾਰਿਆਂ ਦਾ ਧਿਆਨ ਆਕਰਸ਼ਿਤ ਕਰਦੇ ਹੋਏ ਇਸ ਨੂੰ ਸਾਰਿਆਂ ਦੀ ਨਜ਼ਰ 'ਚ ਰਖਿਆ ਹੈ। ਵੰਦੇ ਭਾਰਤ ਮਿਸ਼ਨ ਦੇ ਸਬੰਧ 'ਚ ਉਨ੍ਹਾਂ ਕਿਹਾ ਕਿ ਕੋਵਿਡ-19 ਤਾਲਾਬੰਦੀ ਦੌਰਾਨ ਭਾਰਤ ਨੇ ਵਿਦੇਸ਼ਾਂ ਤੋਂ ਅਪਣੇ 24 ਲੱਖ ਤੋਂ ਵੱਧ ਨਾਗਰਿਕਾਂ ਦੀ ਵਾਪਸੀ ਕਰਵਾਈ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੌਰਾਨ ਭਾਰਤ ਨੇ ਇਕ ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਉਨ੍ਹਾਂ ਦੇ ਘਰ ਵੀ ਵਾਪਸ ਭੇਜਿਆ ਹੈ।
ਜੈਸ਼ੰਕਰ ਨੇ ਕਿਹਾ ਕਿ ਹਵਾਈ, ਸੜਕ ਅਤੇ ਜਲ ਮਾਰਗ ਤੋਂ 24 ਲੱਖ ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ। ਅਸੀਂ ਏਅਰ ਇੰਡੀਆ ਤੋਂ ਲੈ ਕੇ ਭਾਰਤੀ ਜਲ ਸੈਨਾ ਤਕ ਅਪਣੇ ਸਾਰੇ ਸਰੋਤਾਂ ਨੂੰ ਇਸ ਕੰਮ 'ਚ ਲਗਾਇਆ। ਉਨ੍ਹਾਂ ਨੇ ਕਿਹਾ ਕਿ ਸਾਡੀ ਇਰਾਦਾ ਇਕਦਮ ਸਪੱਸ਼ਟ ਸੀ, ਅੱਜ ਦਾ ਭਾਰਤ ਕਿਸੇ ਵੀ ਭਾਰਤੀ ਨੂੰ ਤਕਲੀਫ਼ 'ਚ ਵਿਦੇਸ਼ 'ਚ ਨਹੀਂ ਛੱਡੇਗਾ। ਜੈਸ਼ੰਕਰ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੌਰਾਨ ਕਈ ਸਬਕ ਸਿੱਖੇ ਹਨ ਅਤੇ ਆਉਣ ਵਾਲੇ ਦਿਨਾਂ 'ਚ ਜੋ ਰਵੱਈਏ 'ਚ ਦਿਖਣਗੇ ਵੀ।   (ਏਜੰਸੀ)