image
ਮੋਗਾ, 16 ਨਵੰਬਰ (ਅਰੁਣ ਗੁਲਾਟੀ): ਥਾਣਾ ਮਹਿਣਾ ਪੁਲਿਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਕਾਬੂ ਕਰ ਕੇ 250 ਗ੍ਰਾਮ ਅਫ਼ੀਮ ਬਰਾਮਦ ਕੀਤੀ। ਥਾਣਾ ਮਹਿਣਾ ਪੁਲਿਸ ਦੇ ਥਾਣੇਦਾਰ ਜਗਜੀਤ ਸਿੰਘ ਨੇ ਦਸਿਆ ਕਿ ਉਹ ਪੁਲਿਸ ਪਾਰਟੀ ਸਣੇ ਗਸ਼ਤ ਕਰ ਰਹੇ ਸਨ, ਜਦ ਉਹ ਪਿੰਡ ਦਾਤਾ ਦੇ ਕੋਲ ਪੁੱਜੇ ਤਾਂ ਪੈਦਲ ਆ ਰਹੇ ਇਕ ਵਿਅਕਤੀ ਨੂੰ ਰੋਕ ਕੇ ਸ਼ੱਕ ਦੇ ਅਧਾਰ ਉਤੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋ 250 ਗ੍ਰਾਮ ਅਫ਼ੀਮ ਬਰਾਮਦ ਹੋਈ । ਪੁਲਿਸ ਵਲੋਂ ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਅਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਆਦਰਸ਼ ਨਗਰ ਧਰਮਕੋਟ ਦੇ ਰੂਪ ਵਿਚ ਹੋਈ ਹੈ ਅਤੇ ਥਾਣਾ ਮਹਿਣਾ ਵਿਚ ਉਕਤ ਵਿਰੁਧ ਮਾਮਲਾ ਦਰਜ ਕਰ ਲਿਆ ਹੈ।