ਡਰੱਗ ਮਾਮਲੇ ਨੂੰ ਲੈ ਕੇ ਸਿੱਧੂ ਨੇ ਫਿਰ ਕੀਤੇ ਟਵੀਟ, ‘ਤੁਰੰਤ ਜਨਤਕ ਹੋਣੀ ਚਾਹੀਦੀ STF ਦੀ ਰਿਪੋਰਟ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਲਗਾਤਾਰ ਟਵੀਟ ਕਰਕੇ ਡਰੱਗ ਮਾਮਲੇ ਸਬੰਧੀ ਐਸਟੀਐਫ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ ਹੈ।

Navjot Singh Sidhu

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਲਗਾਤਾਰ ਟਵੀਟ ਕਰਕੇ ਡਰੱਗ ਮਾਮਲੇ ਸਬੰਧੀ ਐਸਟੀਐਫ ਰਿਪੋਰਟ ਜਨਤਕ ਕਰਨ ਦੀ ਮੰਗ ਕੀਤੀ ਹੈ। ਉਹਨਾਂ ਨੇ ਸਰਕਾਰ ਨੂੰ ਨਸ਼ੇ ਦਾ ਅੱਤਵਾਦ ਫੈਲਾਉਣ ਵਾਲੇ ਵੱਡੇ ਮਗਰਮੱਛਾਂ ਖਿਲਾਫ ਕਾਰਵਾਈ ਕਰਨ ਲਈ ਕਿਹਾ। ਨਵਜੋਤ ਸਿੱਧੂ ਨੇ ਕਿਹਾ ਕਿ 2017 ਵਿਚ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਅਸੀਂ 4 ਹਫ਼ਤਿਆਂ ਵਿਚ ਨਸ਼ਿਆਂ ਦਾ ਲੱਕ ਭੰਨ ਦਿਆਂਗੇ ਪਰ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀਆਂ 2017 ਤੋਂ 2020 ਦੀਆਂ ਰਿਪੋਰਟਾਂ ਅਨੁਸਾਰ ਪਿਛਲੇ ਸਮੇਂ ਤੋਂ ਪੰਜਾਬ NDPS ਨਾਲ ਜੁੜੇ ਅਪਰਾਧਾਂ ਦੀ ਦਰ ਵਿਚ ਲਗਾਤਾਰ 4 ਸਾਲਾਂ ਤੋਂ ਪਹਿਲੇ ਸਥਾਨ ’ਤੇ ਬਰਕਰਾਰ ਹੈ।

ਹੋਰ ਪੜ੍ਹੋ: 19 ਨਵੰਬਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾਣਗੇ 'ਆਪ' ਆਗੂ

ਸਿੱਧੂ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਝੂਠੀ ਜੰਗ ਛੇੜ ਕੇ ਅਕਾਲੀਆਂ ਦੀ ਨਸ਼ਾ ਵਪਾਰ ਦੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਦੋਸ਼ ਸਾਡੇ ਉੱਪਰ ਲੱਗਿਆ। ਮਾਣਯੋਗ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੀਆਂ ਟਿੱਪਣੀਆਂ ਇਸਦੀ ਆਂ ਗਵਾਹ ਹਨ, CRM (M) ਨੰਬਰ 20630/2021 ਵਿਚ ਉੱਚ ਅਦਾਲਤ ਨੇ ਕਿਹਾ ਕਿ "ਨਸ਼ਾ ਤਸਕਰ ਸਜ਼ਾ ਤੋਂ ਬਚਣ ਲਈ ਸਿਆਸੀ ਸਰਪ੍ਰਸਤੀ ਦਾ ਆਸਰਾ ਮਾਣਦੇ ਹਨ, ਜਦਕਿ ਛੋਟੇ-ਮੋਟੇ ਕਰਿੰਦੇ ਫੜੇ ਜਾਂਦੇ ਹਨ।

ਹੋਰ ਪੜ੍ਹੋ: ਪਰਗਟ ਸਿੰਘ ਦੀ ਪਹਿਲਕਦਮੀ ਨਾਲ 15 ਜ਼ਿਲ੍ਹਿਆਂ ਵਿਚ ਭਾਸ਼ਾ ਅਫਸਰਾਂ ਦੀ ਤਾਇਨਾਤੀ

ਨਵਜੋਤ ਸਿੱਧੂ ਨੇ ਅੱਗੇ ਲਿਖਿਆ ਕਿ 12 ਲੱਖ ਟਰਾਮਾਡੋਲ ਗੋਲੀਆਂ (CRM-M-28183-2019) ਦੀ ਰਿਕਵਰੀ ਦੇ ਮਾਮਲੇ ਵਿਚ, ਮਾਨਯੋਗ ਉੱਚ ਅਦਾਲਤ ਨੇ ਜਾਂਚ ਸੀ.ਬੀ.ਆਈ ਨੂੰ ਸੌਂਪਦਿਆਂ ਟਿੱਪਣੀ ਕੀਤੀ ਕਿ “ਪੰਜਾਬ  ਸੂਬੇ ਨੂੰ ਚਲਾਉਣ ਵਾਲੇ ਹੀ ਜਾਨਣ ਕਿ ਉਹ ਨਸ਼ਾ ਅਪਰਾਧੀਆਂ ਨੂੰ ਜਾਣ-ਬੁੱਝ ਕੇ ਕਿਉਂ ਬਚਾ ਰਹੇ ਹਨ"। ਉਹਨਾਂ ਕਿਹਾ ਕਿ ਮਾਨਯੋਗ ਹਾਈਕੋਰਟ ਨੇ ਨਸ਼ਿਆਂ 'ਤੇ ਐਸ.ਟੀ.ਐਫ. ਦੀ ਰਿਪੋਰਟ ਦੀ ਇੱਕ ਕਾਪੀ ਸਰਕਾਰ ਨੂੰ ਦਿੱਤੀ ਪਰ ਅਸੀਂ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਬਜਾਏ ਫਰਵਰੀ, 2018 ਤੋਂ ਉਸ ਰਿਪੋਰਟ ਨੂੰ ਦੱਬੀ ਬੈਠੇ ਹਾਂ।

ਹੋਰ ਪੜ੍ਹੋ: ਕੇਂਦਰ ਤੇ ਦਿੱਲੀ ਸਰਕਾਰ ਨੂੰ SC ਦੀ ਝਾੜ, 'AC ਹੋਟਲਾਂ 'ਚ ਬੈਠ ਕੇ ਕਿਸਾਨਾਂ ਨੂੰ ਦੋਸ਼ ਦੇਣਾ ਆਸਾਨ'

ਇੱਥੋਂ ਤੱਕ ਕਿ ਅਸੀਂ ਇਸ ਬਹੁ-ਕਰੋੜੀ ਡਰੱਗ ਕੇਸ ਦੇ ਹੋਰ ਦੋਸ਼ੀਆਂ ਦੀ ਹਵਾਲਗੀ ਕਰਨ 'ਚ ਵੀ ਅਸਫ਼ਲ ਰਹੇ ਹਾਂ। ਵੱਡੇ ਮਗਰਮੱਛਾਂ ਨੂੰ ਫੜ ਕੇ ਸਜ਼ਾ ਦੇਣਾ ਹੀ ਇੱਕੋ ਇੱਕ ਹੱਲ ਹੈ। ਕਾਨੂੰਨ ਅਨੁਸਾਰ ਸਰਕਾਰ ਕੋਲ ਐਸਟੀਐਫ ਦੀ ਰਿਪੋਰਟ ਦੇ ਆਧਾਰ 'ਤੇ ਅੱਗੇ ਵਧਣ ਦੇ ਸਾਰੇ ਅਧਿਕਾਰ ਹਨ। ਇਸ ਲਈ ਇਸ ਰਿਪੋਰਟ ਨੂੰ ਤੁਰੰਤ ਜਨਤਕ ਕੀਤਾ ਜਾਵੇ, ਇਸਦੇ ਆਧਾਰ 'ਤੇ ਐੱਫਆਈਆਰ ਦਰਜ ਕੀਤੀ ਜਾਵੇ ਅਤੇ ਪੰਜਾਬ 'ਚ ਨਸ਼ੇ ਦਾ ਆਤੰਕ ਫੈਲਾਉਣ ਲਈ ਜ਼ਿੰਮੇਵਾਰ ਵੱਡੇ ਮਗਰਮੱਛਾਂ ਨੂੰ ਫੜਨ ਲਈ ਸਮਾਂਬੱਧ ਜਾਂਚ ਸ਼ੁਰੂ ਕੀਤੀ ਜਾਵੇ।