ਗੁਜਰਾਤ 'ਚ 'ਭਾਜਪਾ ਦੇ ਗੁੰਡਿਆਂ' ਨੇ 'ਆਪ' ਉਮੀਦਵਾਰ ਨੂੰ ਕੀਤਾ ਅਗ਼ਵਾ : ਸਿਸੋਦੀਆ

ਏਜੰਸੀ

ਖ਼ਬਰਾਂ, ਪੰਜਾਬ

ਗੁਜਰਾਤ 'ਚ 'ਭਾਜਪਾ ਦੇ ਗੁੰਡਿਆਂ' ਨੇ 'ਆਪ' ਉਮੀਦਵਾਰ ਨੂੰ ਕੀਤਾ ਅਗ਼ਵਾ : ਸਿਸੋਦੀਆ

image

'ਆਪ' ਉਮੀਦਵਾਰ ਨੇ ਭਾਰੀ ਸੁਰੱਖਿਆ ਵਿਚ ਨਾਮਜ਼ਦਗੀ ਲਈ ਵਾਪਸ
 

ਅਹਿਮਦਾਬਾਦ/ਦਿੱਲੀ, 16 ਨਵੰਬਰ : ਗੁਜਰਾਤ ਦੀ ਸੂਰਤ (ਪੂਰਬੀ) ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਕੰਚਨ ਜ਼ਰੀਵਾਲਾ ਨੇ ਬੁਧਵਾਰ ਨੂੰ  ਅਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ, ਜਿਸ ਦੇ ਬਾਅਦ 'ਆਪ' ਨੇ ਦੋਸ਼ ਲਾਇਆ ਕਿ ਭਾਜਪਾ ਦੇ ਕਹਿਣ 'ਤੇ ਜ਼ਰੀਵਾਲਾ ਨੂੰ  ਅਗਵਾ ਕੀਤਾ ਗਿਆ ਅਤੇ ਉਨ੍ਹਾਂ 'ਤੇ ਨਾਮਜ਼ਦਗੀ ਵਾਪਸ ਲੈਣ ਦਾ ਦਬਾਅ ਬਣਾਇਆ ਗਿਆ | ਭਾਜਪਾ ਨੇ ਇਸ ਦੋਸ਼ ਦਾ ਖੰਡਨ ਕੀਤਾ ਹੈ | 
ਆਪ ਦੀ ਸੂਬਾ ਇਕਾਈ ਦੇ ਪ੍ਰਧਾਨ ਗੋਪਾਲ ਇਟਾਲੀਆ ਨੇ ਦਾਅਵਾ ਕੀਤਾ ਕਿ ਜ਼ਰੀਵਾਲਾ ਭਾਜਪਾ ਦੇ ਦਬਾਅ ਹੇਠ ਅਪਣੀ ਉਮੀਦਵਾਰੀ ਵਾਪਸ ਲੈਣ ਲਈ ਬੁਧਵਾਰ ਨੂੰ  ਚੋਣ ਅਧਿਕਾਰੀ ਦੇ ਦਫ਼ਤਰ 'ਚ ਭਾਰੀ ਪੁਲਿਸ ਸੁਰੱਖਿਆ ਵਿਚ ਪਹੁੰਚੇ ਸਨ ਅਤੇ ਇਸ ਦੌਰਾਨ ''ਭਾਜਪਾ ਦੇ ਗੁੰਡਿਆਂ'' ਨੇ ਉਨ੍ਹਾਂ ਨੂੰ  ਘੇਰਿਆ ਹੋਇਆ ਸੀ | ਉਨ੍ਹਾਂ ਕਿਹਾ ਕਿ ਜਦੋਂ ਮੀਡੀਆ ਨੇ ਜ਼ਰੀਵਾਲਾ ਤੋਂ ਸਵਾਲ ਕੀਤੇ, ਤਾਂ ਉਨ੍ਹਾਂ ਦੇ ਆਸ ਪਾਸ ਮੌਜੂਦ ਲੋਕ ਉਨ੍ਹਾਂ ਨੂੰ  ਤਰਤ ਉਥੋਂ ਲੈ ਗਏ | 
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਜ਼ਰੀਵਾਲਾ ਅਤੇ ਉਨ੍ਹਾਂ ਦੇ ਪ੍ਰਵਾਰ ਦੇ ਮੈਂਬਰ ਦੇ ਮੰਗਲਵਾਰ ਤੋਂ ਹੀ ਲਾਪਤਾ ਹਨ | ਸਿਸੋਦੀਆ ਨੇ ਕਿਹਾ, ''ਭਾਜਪਾ ਗੁਜਰਾਤ ਚੋਣਾਂ 'ਚ ਬੁਤੀ ਤਰ੍ਹਾਂ ਹਾਰ ਰਹੀ ਹੈ ਅਤੇ ਉਹ ਇਸ ਤੋਂ ਪ੍ਰੇਸ਼ਾਨ ਹੋ ਕੇ ਇੰਨੀ ਗੰਦੀ ਸਿਆਸਤ 'ਤੇ ਉਤਰ ਆਈ ਕਿ ਉਸ ਨੇ ਸੂਰਤ ਪੂਰਬੀ ਤੋਂ ਸਾਡੇ ਉਮੀਦਵਾਰ ਨੂੰ  ਅਗ਼ਵਾ ਕਰ ਲਿਆ |'' ਉਨ੍ਹਾਂ ਕਿਹਾ, ''ਹਾਰ ਦੇ ਡਰ ਤੋਂ ਭਾਜਪਾ ਦੇ ਗੁੰਡਿਆਂ ਨੇ ਸੂਰਤ ਤੋਂ ਆਪ ਦੇ ਉਮੀਦਵਾਰ ਕੰਚਨ ਜ਼ਰੀਵਾਲਾ ਨੂੰ  ਅਗ਼ਵਾ ਕਰ ਲਿਆ |'' ਸਿਸੋਦੀਆ ਨੇ ਦੋਸ਼ ਲਾਇਆ ਕਿ ਭਾਜਪਾ ਦੇ ਗੁੰਡਿਆਂ ਲੇ ਜ਼ਰੀਵਾਲਾ ਦੀ ਨਾਮਜ਼ਦਗੀ ਰੱਦ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਸੀ, ਪਰ ਚੋਣ ਅਧਿਕਾਰੀ ਅਜਿਹਾ ਨਹੀਂ ਕਰ ਸਕੇ ਕਿਉਂਕਿ ਉਨ੍ਹਾਂ ਦੇ ਕਾਗ਼ਜ਼ਾਂ 'ਚ ਕੋਈ ਕਮੀ ਨਹੀਂ ਸੀ | 
ਉਨ੍ਹਾਂ ਕਿਹਾ ਇਹ ਸਿਰਫ਼ ਸਾਡੇ ਉਮੀਦਵਾਰ ਦਾ ਹੀ ਨਹੀਂ ਬਲਕਿ ਪੂਰੇ ਲੋਕਤੰਤਰ ਨੂੰ  ਅਗ਼ਵਾ ਕਰਨ ਦਾ ਮਾਮਲਾ ਹੈ | ਗੁਜਰਾਤ ਵਿਚ ਹਾਲਾਤ ਬਹੁਤ ਖ਼ਰਾਬ ਹਨ |'' ਆਪ ਆਗੂ ਨੇ ਗੁਜਰਾਤ ਦੇ ਮੁੱਖ ਚੋਣ ਅਧਿਕਾਰੀ 'ਤੇ ਵੀ ਜ਼ਰੀਵਾਲਾ ਦਾ ''ਪਤਾ ਲਾਉਣ ਅਤੇ ਬਚਾਉਣ' ਲਈ ਉਚਿਤ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ | ਸਿਸੋਦੀਆ ਨੇ ਇਸ ਮਾਮਲੇ 'ਤੇ ਗੱਲਬਾਤ ਕਰਨ ਲਈ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਹੈ |
ਡੱਬੀ