ਕੇਂਦਰੀ ਏਜੰਸੀਆਂ ਭਾਜਪਾ ਆਗੂਆਂ ਵਿਰੋਧੀ ਕਾਰਵਾਈ ਕਰਨ ਤੋਂ ਭੱਜਦੀਆਂ ਹਨ : ਮਮਤਾ ਬੈਨਰਜੀ

ਏਜੰਸੀ

ਖ਼ਬਰਾਂ, ਪੰਜਾਬ

ਕੇਂਦਰੀ ਏਜੰਸੀਆਂ ਭਾਜਪਾ ਆਗੂਆਂ ਵਿਰੋਧੀ ਕਾਰਵਾਈ ਕਰਨ ਤੋਂ ਭੱਜਦੀਆਂ ਹਨ : ਮਮਤਾ ਬੈਨਰਜੀ

image

ਝਾਰਗ੍ਰਾਮ (ਪਛਮੀ ਬੰਗਾਲ), 16 ਨਵੰਬਰ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁਧਵਾਰ ਨੂੰ  ਦੋਸ਼ ਲਗਾਇਆ ਕਿ ਕੇਂਦਰੀ ਏਜੰਸੀਆਂ ਵਿਰੋਧੀ ਨੇਤਾਵਾਂ ਵਿਰੁਧ ਕਾਰਵਾਈ ਕਰਨ ਲਈ ਤਿਆਰ ਰਹਿੰਦੀਆਂ ਹਨ, ਪਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾਵਾਂ ਦੇ ਭਿ੍ਸ਼ਟਾਚਾਰ ਵਿਚ ਸ਼ਾਮਲ ਹੋਣ 'ਤੇ ਕਾਰਵਾਈ ਕਰਨ ਤੋਂ ਗੁਰੇਜ਼ ਕਰਦੀਆਂ ਹਨ | ਬੈਨਰਜੀ ਦੀਆਂ ਟਿਪਣੀਆਂ ਸਪੱਸ਼ਟ ਤੌਰ 'ਤੇ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਦਿਲੀਪ ਘੋਸ਼ ਦੇ ਹਵਾਲੇ ਨਾਲ ਸਨ | ਦਰਅਸਲ, ਘੋਸ਼ ਦੇ ਫ਼ਲੈਟ ਦੇ ਕਾਗ਼ਜ਼ਾਤ ਸਕੂਲ ਸਿਖਿਆ ਕਮਿਸ਼ਨ (ਐਸਐਸਸੀ) ਘਪਲੇ ਦੇ ਦੋਸ਼ੀ ਪ੍ਰਸੰਨ ਰਾਏ ਦੇ ਘਰ ਤੋਂ ਬਰਾਮਦ ਹੋਏ ਹਨ | ਤਿ੍ਣਮੂਲ ਕਾਂਗਰਸ (ਟੀਐਮਸੀ) ਦੇ ਮੁਖੀ ਨੇ ਝਾਰਗ੍ਰਾਮ ਦੇ ਦੋ ਦਿਨਾਂ ਦੌਰੇ ਲਈ ਕੋਲਕਾਤਾ ਤੋਂ ਰਵਾਨਾ ਹੋਣ 'ਤੇ ਕਿਹਾ, Tਅਰਪਿਤਾ ਮੁਖਰਜੀ ਦੇ ਘਰ ਤੋਂ ਪਾਰਥ ਚੈਟਰਜੀ ਦੇ ਨਾਮ ਦੇ ਦਸਤਾਵੇਜ ਮਿਲਣ ਤੋਂ ਬਾਅਦ ਉਨ੍ਹਾਂ ਨੂੰ  ਗਿ੍ਫ਼ਤਾਰ ਕੀਤਾ ਗਿਆ ਸੀ | ਉਹ ਸਹੀ ਸੀ | ਕਾਨੂੰਨ ਅਪਣਾ ਕੰਮ ਕਰੇਗਾ |'' ਮੁੱਖ ਮੰਤਰੀ ਨੇ ਕਿਹਾ, Tਪਰ ਜਿਸ ਭਾਜਪਾ ਆਗੂ ਦੇ ਫਲੈਟ ਦੇ ਕਾਗ਼ਜ਼ਾਤ ਇਕ ਦੋਸ਼ੀ ਦੇ ਘਰ ਤੋਂ ਜਬਤ ਕੀਤੇ ਗਏ ਸਨ, ਉਸ ਨੂੰ  ਗਿ੍ਫ਼ਤਾਰ ਕਿਉਂ ਨਹੀਂ ਕੀਤਾ ਗਿਆ? ਅਜਿਹਾ ਲਗਦਾ ਹੈ ਕਿ ਵਿਰੋਧੀ ਨੇਤਾਵਾਂ ਵਿਰੁਧ ਕੇਂਦਰੀ ਏਜੰਸੀਆਂ ਤੇਜ਼ੀ ਨਾਲ ਕਾਰਵਾਈ ਕਰਦੀਆਂ ਹਨ, ਪਰ ਜਦੋਂ ਭਾਜਪਾ ਨੇਤਾਵਾਂ ਦੀ ਗੱਲ ਆਉਂਦੀ ਹੈ ਤਾਂ ਉਹ ਇੰਨੇ ਤੇਜ਼ ਨਹੀਂ ਹੁੰਦੇ |'' (ਏਜੰਸੀ)