ਮੋਦੀ ਨੇ ਬਿ੍ਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਕੀਤੀ ਮੁਲਾਕਾਤ

ਏਜੰਸੀ

ਖ਼ਬਰਾਂ, ਪੰਜਾਬ

ਮੋਦੀ ਨੇ ਬਿ੍ਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਕੀਤੀ ਮੁਲਾਕਾਤ

image

ਬਾਲੀ, 16 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ  ਬਿ੍ਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਗੱਲਬਾਤ ਕੀਤੀ | ਦੋਹਾਂ ਨੇਤਾਵਾਂ ਵਿਚਕਾਰ ਵਪਾਰ, ਗਤੀਸ਼ੀਲਤਾ, ਰਖਿਆ ਅਤੇ ਸੁਰੱਖਿਆ ਵਰਗੇ ਸਹਿਯੋਗ ਦੇ ਪ੍ਰਮੁੱਖ ਖੇਤਰਾਂ 'ਤੇ ਚਰਚਾ ਹੋਈ | ਇਹ ਮੁਲਾਕਾਤ ਇਥੇ ਜੀ-20 ਸੰਮੇਲਨ ਦੌਰਾਨ ਹੋਈ | ਭਾਰਤੀ ਮੂਲ ਦੇ ਨੇਤਾ ਦੇ ਕੁੱਝ ਹਫ਼ਤੇ ਪਹਿਲਾਂ ਬਿ੍ਟਿਸ਼ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਦੋਹਾਂ ਨੇਤਾਵਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਸੀ | ਮੁਲਾਕਾਤ ਤੋਂ ਬਾਅਦ ਮੋਦੀ ਨੇ ਕਿਹਾ ਕਿ ਭਾਰਤ ਬਿ੍ਟੇਨ ਨਾਲ ਅਪਣੇ ਮਜਬੂਤ ਸਬੰਧਾਂ ਦੀ ਬਹੁਤ ਕਦਰ ਕਰਦਾ ਹੈ | ਮੋਦੀ ਨੇ ਟਵੀਟ ਕੀਤਾ, ''ਬਾਲੀ 'ਚ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਮੁਲਾਕਾਤ ਬਹੁਤ ਵਧੀਆ ਰਹੀ | ਭਾਰਤ ਮਜਬੂਤ ਭਾਰਤ-ਯੂਕੇ ਸਬੰਧਾਂ ਨੂੰ  ਬਹੁਤ ਮਹੱਤਵ ਦਿੰਦਾ ਹੈ | ਅਸੀਂ ਵਪਾਰਕ ਸਬੰਧਾਂ ਨੂੰ  ਵਧਾਉਣ, ਭਾਰਤ ਦੇ ਰਖਿਆ ਸੁਧਾਰਾਂ ਦੇ ਸੰਦਰਭ ਵਿਚ ਸੁਰੱਖਿਆ ਸਹਿਯੋਗ ਦੇ ਦਾਇਰੇ ਨੂੰ  ਵਿਸ਼ਾਲ ਕਰਨ ਅਤੇ ਲੋਕਾਂ-ਦਰ-ਲੋਕ ਸਬੰਧਾਂ ਨੂੰ  ਹੋਰ ਮਜਬੂਤ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ |

ਵਿਦੇਸ ਮੰਤਰਾਲੇ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ ਵਿਆਪਕ ਭਾਰਤ-ਯੂਕੇ ਰਣਨੀਤਕ ਭਾਈਵਾਲੀ ਦੀ ਸਥਿਤੀ ਅਤੇ ਭਵਿੱਖ ਦੇ ਸਬੰਧਾਂ ਲਈ 'ਰੋਡਮੈਪ 2030' 'ਤੇ ਪ੍ਰਗਤੀ 'ਤੇ ਤਸੱਲੀ ਪ੍ਰਗਟਾਈ | ਮੰਤਰਾਲੇ ਨੇ ਕਿਹਾ, ''ਦੋਵਾਂ ਨੇਤਾਵਾਂ ਵਿਚਾਲੇ ਵਪਾਰ, ਗਤੀਸ਼ੀਲਤਾ, ਰਖਿਆ ਅਤੇ ਸੁਰੱਖਿਆ ਵਰਗੇ ਸਹਿਯੋਗ ਦੇ ਮਹੱਤਵਪੂਰਨ ਖੇਤਰਾਂ 'ਤੇ ਚਰਚਾ ਹੋਈ |        (ਏਜੰਸੀ)