ਰਿਸ਼ਵਤ ਲੈਣ ਦੇ ਮਾਮਲੇ ‘ਚ ਸਰਾਭਾ ਨਗਰ ਦੀ SHO ਅਮਨਜੋਤ ਕੌਰ ਸੰਧੂ ਸਸਪੈਂਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਿੰਨ ਦਿਨ ਪਹਿਲਾਂ ਹੀ ਹੋਈ ਸੀ ਜੁਆਇੰਨਗ

photo

 

 ਲੁਧਿਆਣਾ : ਲੁਧਿਆਣਾ ਵਿੱਚ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਇੱਕ ਮਹਿਲਾ SHO ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦਫਤਰ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਸਾਈਬਰ ਕਰਾਈਮ ਐਸ.ਏ.ਐਸ. ਨਗਰ ਪੰਜਾਬ ਤੋਂ ਇੱਕ ਪੱਤਰ ਇੰਸਪੈਕਟਰ ਅਮਨਦੀਪ ਕੌਰ (ਮੌਜੂਦਾ ਮੁੱਖ ਅਫਸਰ ਥਾਣਾ ਸਰਾਭਾ ਨਗਰ ਲੁਧਿਆਣਾ ) ਦੇ ਖਿਲਾਫ ਥਾਣਾ ਸਟੇਟ ਸਾਈਬਰ ਕਰਾਈਮ ਵਿੱਚ ਤਾਇਨਾਤੀ ਸਮੇਂ ਇੱਕ ਦਰਖਾਸਤ ਦੀ ਪੜਤਾਲ ਦੌਰਾਨ ਦਰਖਾਸਤੀ ਪਾਸੋਂ ਰਿਸਵਤ ਲੈਣ ਦੇ ਗੰਭੀਰ ਦੋਸ਼ਾਂ ਸਬੰਧੀ ਮੌਸੂਲ ਹੋਏ ਪੱਤਰ ਤੇ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਮਨਦੀਪ ਸਿੰਘ ਸਿੱਧੂ, IPS ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਅਮਨਦੀਪ ਕੌਰ ਨੂੰ ਮੁਅੱਤਲ ਕੀਤਾ ਗਿਆ।

ਉਸ ਦੇ ਖਿਲਾਫ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਪਾਸ ਕੀਤੇ। ਜਿਸਦੀ ਵਿਭਾਗੀ ਕਾਰਵਾਈ ਤੁਸ਼ਾਰ ਗੁਪਤਾ IPS ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ 4 ਲੁਧਿਆਣਾ ਕਰ ਰਹੇ ਹਨ। ਦੱਸ ਦੇਈਏ ਕਿ ਇਹ ਮਹਿਲਾ ਅਧਿਕਾਰੀ ਲੁਧਿਆਣਾ ਦੇ ਸਰਾਭਾ ਨਗਰ ਥਾਣੇ ਵਿੱਚ ਤਾਇਨਾਤ ਸੀ। ਇਸ ਅਧਿਕਾਰੀ ਦੀ ਤਾਇਨਾਤੀ ਨੂੰ 4 ਤੋਂ 5 ਦਿਨ ਹੀ ਹੋਏ ਸਨ। ਇਹ ਵੀ ਖਬਰ ਹੈ ਕਿ ਮਹਿਲਾ ਅਧਿਕਾਰੀ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੀ ਸਿਫ਼ਾਰਿਸ਼ ‘ਤੇ ਇੱਥੇ ਤਾਇਨਾਤ ਸੀ।

ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਿਨਾਂ 'ਚ ਐੱਸਐੱਚਓ ਨੇ ਕਦੇ ਕਾਲੇ ਸ਼ੀਸ਼ਿਆਂ ਵਾਲਿਆਂ ਦੇ ਚਲਾਨ ਕੱਟੇ ਅਤੇ ਕਦੇ ਸ਼ਰਾਬੀਆਂ 'ਤੇ ਕਾਰਵਾਈ ਕੀਤੀ, ਜਿਸ ਕਾਰਨ ਉਸ ਨੂੰ ਲੇਡੀ ਸਿੰਘਮ ਕਿਹਾ ਜਾ ਰਿਹਾ ਸੀ। ਉਨ੍ਹਾਂ ਦੀ ਥਾਂ 'ਤੇ ਅਮਰਿੰਦਰ ਸਿੰਘ ਗਿੱਲ ਨੂੰ ਥਾਣਾ ਸਰਾਭਾ ਨਗਰ ਦਾ ਐੱਸ.ਐੱਚ.ਓ. ਲਗਾਇਆ ਹੈ।