Punjab News: ਖੇਡ ਵਤਨ ਪੰਜਾਬ ਦੀਆਂ ਵਿਚ 88 ਸਾਲ ਦੀ ਬੇਬੇ ਰਛਪਾਲ ਕੌਰ ਨੇ ਜਿੱਤੇ ਦੋ ਤਮਗ਼ੇ

ਏਜੰਸੀ

ਖ਼ਬਰਾਂ, ਪੰਜਾਬ

Punjab News: ਬੇਬੇ ਨੇ 100 ਮੀ. ਦੌੜ ਵਿੱਚ ਸਿਲਵਰ ਤੇ 400 ਮੀ. ਦੌੜ ’ਚ ਗੋਲਡ ਮੈਡਲ ਜਿੱਤਿਆ

88-year-old babe Rachpal Kaur won two medals in the sports homeland of Punjab

 

Punjab News: ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸ੍ਰੀ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਐਥਲੈਟਿਕਸ ਮੁਕਾਬਲਿਆਂ ਵਿਚ ਪਬਲਿਕ ਸਪੋਰਟਸ ਸਟੇਡੀਅਮ ਭਦੌੜ ਦੇ ਦੌੜਾਕਾਂ ਨੇ ਬਹੁਤ ਸਾਰੇ ਈਵੈਂਟ ਵਿਚ ਮੱਲਾਂ ਮਾਰੀਆਂ। ਜ਼ਿਲ੍ਹਾ ਖੇਡ ਅਫ਼ਸਰ, ਬਰਨਾਲਾ ਦੀ ਰਹਿਨੁਮਾਈ ਹੇਠ ਚੱਲ ਰਹੇ ਐਥਲੈਟਿਕਸ ਕੋਚਿੰਗ ਸੈਂਟਰ ਦੇ ਕੋਚ ਹਰਨੇਕ ਸਿੰਘ ਨੇ ਦਸਿਆ ਕਿ ਖੇਡ ਹੋਣਹਾਰ ਖਿਡਾਰੀਆਂ ਨੇ ਵੱਖ-ਵੱਖ ਉਮਰ ਵਰਗ ਵਿਚ ਮੈਡਲ ਜਿੱਤੇ ਤੇ ਪਬਲਿਕ ਸਪੋਰਟਸ ਸਟੇਡੀਅਮ ਭਦੌੜ ਦਾ ਪੂਰੇ ਪੰਜਾਬ ਵਿਚ ਨਾਮ ਰੌਸ਼ਨ ਕੀਤਾ।

ਕੋਚ ਹਰਨੇਕ ਸਿੰਘ ਨੇ ਦਸਿਆ ਕਿ ਮਾਤਾ ਰਛਪਾਲ ਕੌਰ ਜਿਨ੍ਹਾਂ ਦੀ ਉਮਰ 88 ਸਾਲ ਦੀ ਹੈ, ਉਨ੍ਹਾਂ ਨੇ 100 ਮੀ. ਰੇਸ ਵਿਚ ਸਿਲਵਰ ਤੇ 400 ਮੀ. ਰੇਸ ਵਿਚ ਗੋਲਡ ਮੈਡਲ ਜਿੱਤ ਕੇ ਪਬਲਿਕ ਸਪੋਰਟਸ ਸਟੇਡੀਅਮ ਭਦੌੜ ਤੇ ਹਲਕੇ ਦਾ ਨਾਮ ਰੌਸ਼ਨ ਕੀਤਾ। ਬਖਸ਼ੀਸ਼ ਸਿੰਘ ਸਿੱਧੂ ਜੋ ਕਿ ਭਦੌੜ ਗਰਾਊਂਂਡ ਦੀ ਪੂਰੀ ਦੇਖਭਾਲ ਕਰਦੇ ਹਨ ਅਤੇ ਖੇਡਾਂ ਵਾਲੇ ਦੀ ਹਰ ਸੰਭਵ ਮਦਦ ਕਰਦੇ ਉਨ੍ਹਾਂ ਨੇ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿਤੀ।