CM ਫਲਾਇੰਗ ਸਕੁਐਡ ਵੱਲੋਂ ਵੱਡੀ ਕਾਰਵਾਈ
ਮਾਨਸਾ ’ਚ ਸੜਕ ਨਿਰਮਾਣ ’ਚ ਭ੍ਰਿਸ਼ਟਾਚਾਰ ਅਤੇ ਲਾਪਰਵਾਹੀ ਵਿਰੁੱਧ ਜ਼ੀਰੋ ਟਾਲਰੈਂਸ ਕਾਰਵਾਈ
Big action by CM Flying Squad
ਮਾਨਸਾ: CM ਫਲਾਇੰਗ ਸਕੁਐਡ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਮਾਨਸਾ ਵਿਖੇ ਸੜਕ ਨਿਰਮਾਣ ’ਚ ਭ੍ਰਿਸ਼ਟਾਚਾਰ ਅਤੇ ਲਾਪਰਵਾਹੀ ਵਿਰੁੱਧ ਜ਼ੀਰੋ ਟਾਲਰੈਂਸ ਕਾਰਵਾਈ ਕੀਤੀ ਗਈ। ਮਾਰਕੀਟ ਕਮੇਟੀ ਭੀਖੀ ਦੇ ਮਾਖਾ ਚਾਹਲਾ ਵਿਸ਼ੇਸ਼ ਲਿੰਕ ਸੜਕ ਦੇ ਅਚਨਚੇਤ ਨਿਰੀਖਣ ਵਿੱਚ ਉਸਾਰੀ ਵਿਚ ਨੁਕਸ ਸਾਹਮਣੇ ਆਏ।
ਪੰਜਾਬ ਮੰਡੀ ਬੋਰਡ ਦੇ JE ਗੁਰਪ੍ਰੀਤ ਸਿੰਘ ਨੂੰ ਮਾੜੀ ਗੁਣਵੱਤਾ ਵਾਲੀ ਸੜਕ ਨਿਰਮਾਣ ਕਾਰਨ ਬਰਖਾਸਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਪ-ਮੰਡਲ ਅਧਿਕਾਰੀ ਚਮਕੌਰ ਸਿੰਘ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ। SDO ਦੀ ਨਿਗਰਾਨੀ ਹੇਠ ਸਾਰੇ ਕੰਮ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਏ ਗਏ ਹਨ। ਪੰਜਾਬ ਸਰਕਾਰ ਦਾ ਸਪੱਸ਼ਟ ਸੰਦੇਸ਼ ਹੈ ਕਿ ਸੂਬੇ ਵਿੱਚ ਸੜਕ ਨਿਰਮਾਣ ਵਿੱਚ ਭ੍ਰਿਸ਼ਟਾਚਾਰ ਜਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।