ਕੀ ਨਵੇਂ ਬਣੇ 'ਅਕਾਲੀ ਦਲ ਟਕਸਾਲੀ' ਦੇ ਆਗੂ ਚੱਲੇ ਹੋਏ ਕਾਰਤੂਸ ਹਨ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਬਾਦਲ 'ਚੋਂ ਕੱਢੇ ਗਏ ਅਕਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ ਸਾਬਕਾ ਮੰਤਰੀ, ਡਾ.ਰਤਨ ਸਿੰਘ ਅਜਨਾਲਾ...

ਟਕਸਾਲੀ ਆਗੂ

ਅੰਮ੍ਰਿਤਸਰ, 17 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ ਬਾਦਲ 'ਚੋਂ ਕੱਢੇ ਗਏ ਅਕਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ ਸਾਬਕਾ ਮੰਤਰੀ, ਡਾ.ਰਤਨ ਸਿੰਘ ਅਜਨਾਲਾ ਸਾਬਕਾ ਮੰਤਰੀ, ਸੇਵਾ ਸਿੰਘ ਸੇਖਵਾਂ ਸਾਬਕਾ ਮੰਤਰੀ ਨੂੰ, ਹਰਿਮੰਦਿਰ ਸਾਹਿਬ ਮੱਥਾ ਟੇਕਣ ਆਏ ਲੋਕਾਂ ਨੇ ਚੱਲੇ ਹੋਏ ਕਾਰਤੂਸ ਕਰਾਰ ਦਿੰਦਿਆ ਕਿਹਾ ਕਿ ਇਨ੍ਹਾਂ ਦਾ ਜਨਤਾ ਵਿਚ ਕੋਈ ਆਧਾਰ ਨਹੀਂ। ਅੱਜ ਨਵਾਂ ਅਕਾਲੀ ਦਲ ਗਠਨ ਕਰਨ ਮੌਕੇ ਕੋਈ ਵੀ ਚੋਟੀ ਦਾ ਆਗੂ ਸ਼ਾਮਲ ਨਹੀਂ ਹੋਇਆ। ਸੁਖਦੇਵ ਸਿੰਘ ਢੀਂਡਸਾ ਵੀ ਨਵੀਂ ਪਾਰਟੀ ਗਠਨ ਮੌਕੇ ਦੂਰ ਰਹੇ।

ਅੱਜ ਨਵਾਂ ਬਣਿਆ ਅਕਾਲੀ ਦਲ ਟਕਸਾਲੀ ਵੀ ਭੀੜ ਇੱਕਠੀ ਕਰਨ ਵਿਚ ਅਸਫ਼ਲ ਰਿਹਾ। ਵੱਖ-ਵੱਖ ਚਰਚਾਵਾਂ ਅਨੁਸਾਰ ਰਣਜੀਤ ਸਿੰਘ ਬ੍ਰਹਮਪੁਰਾ 
ਸਾਬਕਾ ਮੰਤਰੀ ਤੇ ਲੋਕ ਸਭਾ ਮੈਂਬਰ, ਡਾ ਰਤਨ ਸਿੰਘ, ਅਜਨਾਲਾ ਸਾਬਕਾ ਮੰਤਰੀ ਤੇ ਲੋਕ ਸਭਾ ਮੈਂਬਰ, ਬੋਨੀ ਅਜਨਾਲਾ ਸਾਬਕਾ ਮੁੱਖ ਸੰਸਦੀ ਸਕੱਤਰ, ਸੇਵਾ ਸਿੰਘ ਸੇਖਵਾਂ ਸਾਬਕਾ ਮੰਤਰੀ, ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਆਪ ਅਪਣੇ ਹਲਕਿਆਂ 'ਚੋਂ ਕੇਵਲ ਦੋ-ਦੋ ਵਿਅਕਤੀ ਹੀ ਲਿਆ ਸਕੇ। ਅੱਜ ਸੰਗਰਾਂਦ ਤੇ ਐਤਵਾਰ ਹੋਣ ਕਰ ਕੇ ਸੰਗਤ ਪਹਿਲਾਂ ਹੀ ਕਾਫੀ ਗਿਣਤੀ ਵਿਚ ਸੱਚਖੰਡ ਹਰਿਮੰਦਿਰ ਸਾਹਿਬ ਪਹੁੰਚੀ ਹੋਈ ਸੀ। 

ਸਿਖ ਹਲਕਿਆਂ ਅਨੁਸਾਰ ਮਾਝੇ ਦੇ ਇਹ ਅਕਾਲੀ ਆਗੂ ਬਾਦਲਾਂ ਦੀ 10 ਸਾਲਾਂ ਹਕੂਮਤ ਦੌਰਾਨ ਵਜ਼ੀਰੀਆਂ ਤੇ ਹੋਰ ਅਹਿਮ ਆਹੁਦੇ ਹੰਢਾਉਂਦੇ ਆਏ ਹਨ। ਪਰ ਕਾਂਗਰਸ ਦੀ ਹਕੂਮਤ ਬਣਨ ਬਾਅਦ ਇਨ੍ਹਾਂ ਮੌਕਾ ਪ੍ਰਸਤੀ ਦਾ ਸਬੂਤ ਦਿੰਦੇ ਹੋਏ ਵੱਖਰਾ ਰਸਤਾ ਚੁਣ ਲਿਆ ਤਾਂ ਜੋ ਬਾਦਲਾਂ ਨਾਲੋਂ ਦੁਧ ਧੋਤੇ ਸਿੱਖਾਂ ਵਿਚ ਬਣਿਆ ਜਾ ਸਕੇ। ਸਿੱਖ ਸਿਆਸਤ 'ਤੇ ਨਜ਼ਰ ਰੱਖ ਰਹੇ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਉਸ ਵੇਲੇ ਅਸਤੀਫ਼ੇ ਦੇਣੇ ਚਾਹੀਦੇ ਸਨ ਜਦ ਬਾਦਲ ਤੇ ਮਜੀਠੀਆ ਪਰਵਾਰ ਤਾਨਾਸ਼ਾਹ ਬਣ ਕੇ ਪੰਜਾਬ ਦੀ ਲੁੱੱਟ ਕਰ ਰਿਹਾ ਸੀ। ਇਹ ਨੇਤਾ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਮੇਂ ਸੱਤਾ ਹੰਢਾਉਂਦੇ ਰਹੇ।

ਸੌਧਾ ਸਾਧ ਦੀ ਮਾਫ਼ੀ ਸਮੇਂ ਵੀ ਹਕੂਮਤ ਛੱਡਣ ਦੀ ਜ਼ਰੂਰਤ ਨਾ ਸਮਝੀ। ਖਡੂਰ ਸਾਹਿਬ ਸੀਟ ਤੋਂ ਅਸਤੀਫ਼ਾ ਕਾਂਗਰਸ ਦੇ ਰਮਨਜੀਤ ਸਿੰਘ ਸਿੱਕੀ ਨੇ ਬੇਅਦਬੀਆਂ ਵਿਰੁਧ ਦਿਤਾ ਸੀ। ਪਰ ਜ਼ਿਮਨੀ ਚੋਣ ਦਾ ਐਲਾਨ ਹੋਇਆ ਤਾਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਅਪਣੇ ਗੋਦ ਲਏ ਬੇਟੇ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਚੋਣ ਲੜਾਈ ਅਤੇ ਉਸ ਨੂੰ ਐਮ.ਐਲ.ਏ. ਬਣਾਇਆ। ਉਸ ਵੇਲੇ ਬੇਅਦਬੀਆਂ ਦਾ ਮਾਮਲਾ ਚਰਮ ਸੀਮਾ 'ਤੇ ਪੁੱਜਾ ਸੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਨ। 

ਚਰਚਾ ਅਨੁਸਾਰ ਅੱਜ ਬ੍ਰਹਮਪੁਰਾ ਹਰ ਸਮਾਗਮ ਵਿਚ ਬੇਅਦਬੀ ਤੇ ਸੌਦਾ ਸਾਧ ਦਾ ਮੁੱਦਾ ਉਛਾਲ ਰਹੇ ਹਨ। ਇਸ ਤੋਂ ਪਹਿਲਾਂ ਬ੍ਰਹਮਪੁਰਾ ਸਾਹਿਬ ਦਾਅਵਾ ਕੀਤਾ ਸੀ ਕਿ ਸੁਖਪਾਲ ਸਿੰਘ ਖਹਿਰਾ, ਬੈਂਸ ਭਰਾ ਉਨ੍ਹਾਂ ਦਾ ਸਾਥ ਦੇਣਗੇ ਪਰ ਜਿਸ ਤਰ੍ਹਾਂ ਅੱਜ ਨਵੇਂ ਅਕਾਲੀ ਦਲ ਦਾ ਗਠਨ ਕੀਤਾ ਗਿਆ ਉਸ ਤੋਂ ਸਪੱਸ਼ਟ ਹੈ ਕਿ ਇਹ ਬਾਦਲਾਂ ਦੀ ਅਗਵਾਈ ਵਾਲੇ ਅਕਾਲੀ ਦਲ ਵਾਂਗ ਹੀ ਕੰਮ ਕਰੇਗਾ। ਇਸ ਵੇਲੇ ਅਕਾਲੀ ਦਲ (ਟਕਸਾਲੀ) ਕੋਲ ਕੇਵਲ ਮਾਝੇ ਨਾਲ ਸਬੰਧਤ ਹੀ ਵਰਕਰ ਹਨ ਤੇ ਕੋਈ ਵੱਡੇ ਕੱਦ ਦਾ ਆਗੂ ਇਸ ਕੋਲ ਨਹੀਂ।

ਭਾਵੇਂ ਰਣਜੀਤ ਸਿੰਘ ਬ੍ਰਹਮਪੁਰਾ ਲੋਕ ਸਭਾ ਮੈਂਬਰ ਹਨ। ਇਸ ਤੋਂ ਪਹਿਲਾਂ ਉਹ ਵਜ਼ੀਰ ਵੀ ਰਹੇ ਹਨ ਪਰ ਉਨ੍ਹਾਂ ਉਨ੍ਹਾਂ ਦਾ ਕੱਦ ਵਿਧਾਨ ਸਭਾ ਹਲਕੇ ਤੱਕ ਹੀ ਸੀਮਿਤ ਰਿਹਾ ਹੈ। ਇਹੋ ਹੀ ਸਥਿਤੀ ਡਾ. ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਦੀ ਹੈ। ਸਾਬਕਾ ਮੰਤਰੀ ਤੇ ਲੋਕ ਸਭਾ ਮੈਂਬਰ, ਡਾ ਰਤਨ ਸਿੰਘ, ਅਜਨਾਲਾ ਸਾਬਕਾ ਮੰਤਰੀ ਤੇ ਲੋਕ ਸਭਾ ਮੈਂਬਰ, ਬੋਨੀ ਅਜਨਾਲਾ ਸਾਬਕਾ ਮੁੱਖ ਸੰਸਦੀ ਸਕੱਤਰ, ਸੇਵਾ ਸਿੰਘ ਸੇਖਵਾਂ ਸਾਬਕਾ ਮੰਤਰੀ, ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਆਪ ਅਪਣੇ ਹਲਕਿਆਂ 'ਚੋਂ ਕੇਵਲ ਦੋ-ਦੋ ਵਿਅਕਤੀ ਹੀ ਲਿਆ ਸਕੇ। ਅੱਜ ਸੰਗਰਾਂਦ ਤੇ ਐਤਵਾਰ ਹੋਣ ਕਰ ਕੇ ਸੰਗਤ ਪਹਿਲਾਂ ਹੀ ਕਾਫੀ ਗਿਣਤੀ ਵਿਚ ਸੱਚਖੰਡ ਹਰਿਮੰਦਿਰ ਸਾਹਿਬ ਪਹੁੰਚੀ ਹੋਈ ਸੀ। 

ਸਿਖ ਹਲਕਿਆਂ ਅਨੁਸਾਰ ਮਾਝੇ ਦੇ ਇਹ ਅਕਾਲੀ ਆਗੂ ਬਾਦਲਾਂ ਦੀ 10 ਸਾਲਾਂ ਹਕੂਮਤ ਦੌਰਾਨ ਵਜ਼ੀਰੀਆਂ ਤੇ ਹੋਰ ਅਹਿਮ ਆਹੁਦੇ ਹੰਢਾਉਂਦੇ ਆਏ ਹਨ। ਪਰ ਕਾਂਗਰਸ ਦੀ ਹਕੂਮਤ ਬਣਨ ਬਾਅਦ ਇਨ੍ਹਾਂ ਮੌਕਾ ਪ੍ਰਸਤੀ ਦਾ ਸਬੂਤ ਦਿੰਦੇ ਹੋਏ ਵੱਖਰਾ ਰਸਤਾ ਚੁਣ ਲਿਆ ਤਾਂ ਜੋ ਬਾਦਲਾਂ ਨਾਲੋਂ ਦੁਧ ਧੋਤੇ ਸਿੱਖਾਂ ਵਿਚ ਬਣਿਆ ਜਾ ਸਕੇ। ਸਿੱਖ ਸਿਆਸਤ 'ਤੇ ਨਜ਼ਰ ਰੱਖ ਰਹੇ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਉਸ ਵੇਲੇ ਅਸਤੀਫ਼ੇ ਦੇਣੇ ਚਾਹੀਦੇ ਸਨ ਜਦ ਬਾਦਲ ਤੇ ਮਜੀਠੀਆ ਪਰਵਾਰ ਤਾਨਾਸ਼ਾਹ ਬਣ ਕੇ ਪੰਜਾਬ ਦੀ ਲੁੱੱਟ ਕਰ ਰਿਹਾ ਸੀ। ਇਹ ਨੇਤਾ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਮੇਂ ਸੱਤਾ ਹੰਢਾਉਂਦੇ ਰਹੇ।

ਸੌਧਾ ਸਾਧ ਦੀ ਮਾਫ਼ੀ ਸਮੇਂ ਵੀ ਹਕੂਮਤ ਛੱਡਣ ਦੀ ਜ਼ਰੂਰਤ ਨਾ ਸਮਝੀ। ਖਡੂਰ ਸਾਹਿਬ ਸੀਟ ਤੋਂ ਅਸਤੀਫ਼ਾ ਕਾਂਗਰਸ ਦੇ ਰਮਨਜੀਤ ਸਿੰਘ ਸਿੱਕੀ ਨੇ ਬੇਅਦਬੀਆਂ ਵਿਰੁਧ ਦਿਤਾ ਸੀ। ਪਰ ਜ਼ਿਮਨੀ ਚੋਣ ਦਾ ਐਲਾਨ ਹੋਇਆ ਤਾਂ ਰਣਜੀਤ ਸਿੰਘ ਬ੍ਰਹਮਪੁਰਾ ਨੇ ਅਪਣੇ ਗੋਦ ਲਏ ਬੇਟੇ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਚੋਣ ਲੜਾਈ ਅਤੇ ਉਸ ਨੂੰ ਐਮ.ਐਲ.ਏ. ਬਣਾਇਆ। ਉਸ ਵੇਲੇ ਬੇਅਦਬੀਆਂ ਦਾ ਮਾਮਲਾ ਚਰਮ ਸੀਮਾ 'ਤੇ ਪੁੱਜਾ ਸੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਨ। 

ਚਰਚਾ ਅਨੁਸਾਰ ਅੱਜ ਬ੍ਰਹਮਪੁਰਾ ਹਰ ਸਮਾਗਮ ਵਿਚ ਬੇਅਦਬੀ ਤੇ ਸੌਦਾ ਸਾਧ ਦਾ ਮੁੱਦਾ ਉਛਾਲ ਰਹੇ ਹਨ। ਇਸ ਤੋਂ ਪਹਿਲਾਂ ਬ੍ਰਹਮਪੁਰਾ ਸਾਹਿਬ ਦਾਅਵਾ ਕੀਤਾ ਸੀ ਕਿ ਸੁਖਪਾਲ ਸਿੰਘ ਖਹਿਰਾ, ਬੈਂਸ ਭਰਾ ਉਨ੍ਹਾਂ ਦਾ ਸਾਥ ਦੇਣਗੇ ਪਰ ਜਿਸ ਤਰ੍ਹਾਂ ਅੱਜ ਨਵੇਂ ਅਕਾਲੀ ਦਲ ਦਾ ਗਠਨ ਕੀਤਾ ਗਿਆ ਉਸ ਤੋਂ ਸਪੱਸ਼ਟ ਹੈ ਕਿ ਇਹ ਬਾਦਲਾਂ ਦੀ ਅਗਵਾਈ ਵਾਲੇ ਅਕਾਲੀ ਦਲ ਵਾਂਗ ਹੀ ਕੰਮ ਕਰੇਗਾ। ਇਸ ਵੇਲੇ ਅਕਾਲੀ ਦਲ (ਟਕਸਾਲੀ) ਕੋਲ ਕੇਵਲ ਮਾਝੇ ਨਾਲ ਸਬੰਧਤ ਹੀ ਵਰਕਰ ਹਨ ਤੇ ਕੋਈ ਵੱਡੇ ਕੱਦ ਦਾ ਆਗੂ ਇਸ ਕੋਲ ਨਹੀਂ। ਭਾਵੇਂ ਰਣਜੀਤ ਸਿੰਘ ਬ੍ਰਹਮਪੁਰਾ ਲੋਕ ਸਭਾ ਮੈਂਬਰ ਹਨ।

ਇਸ ਤੋਂ ਪਹਿਲਾਂ ਉਹ ਵਜ਼ੀਰ ਵੀ ਰਹੇ ਹਨ ਪਰ ਉਨ੍ਹਾਂ ਉਨ੍ਹਾਂ ਦਾ ਕੱਦ ਵਿਧਾਨ ਸਭਾ ਹਲਕੇ ਤੱਕ ਹੀ ਸੀਮਿਤ ਰਿਹਾ ਹੈ। ਇਹੋ ਹੀ ਸਥਿਤੀ ਡਾ. ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਦੀ ਹੈ।