ਦਿੱਲੀ ਧਰਨੇ 'ਚ ਜਾ ਰਹੇ ਮਾਨਸਾ ਦੇ ਕਿਸਾਨ ਦੀ ਸੜਕ ਹਾਦਸੇ 'ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ

JATINDER SINGH

 ਨਵੀਂ ਦਿੱਲੀ: ਖੇਤੀ ਕਾਨੂੰਨ ਦੇ ਖਿਲਾਫ ਦਿੱਲੀ ਵਿਖੇ ਚੱਲ ਰਹੇ ਧਰਨੇ ਲਈ ਜਾ ਰਹੇ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਦੇ ਨੌਜਵਾਨ ਜਤਿੰਦਰ ਸਿੰਘ  ਦੀ ਟਰੱਕ ਥੱਲੇ ਆਉਣ ਕਾਰਨ  ਮੌਤ ਹੋ ਗਈ ਹੈ।

 ਮ੍ਰਿਤਕ ਜਤਿੰਦਰ ਸਿੰਘ ਦਾ ਕੁਝ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਜਾਣਕਾਰੀ ਮੁਤਾਬਿਕ ਹਿਸਾਰ ਦੇ ਨੇੜੇ ਟਰੈਕਟਰ ਖ਼ਰਾਬ ਹੋਣ ਕਾਰਨ ਜਦੋਂ ਉਹ ਰਸਤੇ ਵਿਚ ਰੋਕ ਕੇ ਦੇਖਣ ਲੱਗਾ ਤਾਂ  ਦੂਜੇ ਪਾਸਿਓ ਆ ਰਹੇ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਉਸਦੀ ਮੌਕੇ ਤੇ ਹੀ  ਮੌਤ ਹੋ ਗਈ।

ਦੱਸ ਦੇਈਏ ਕਿ ਸਵੇਰੇ  ਵੀ ਇੱਕ ਕਿਸਾਨ ਦੀ ਠੰਢ ਲੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜੈ ਸਿੰਘ ਵਜੋਂ ਹੋਈ ਹੈ ਜੋ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨਾਲ ਸਬੰਧਤ ਸੀ ਅਤੇ ਬਠਿੰਡਾ ਦੇ ਪਿੰਡ ਤੁੰਗਵਾਲੀ ਦਾ ਰਹਿਣ ਵਾਲਾ ਸੀ।