ਸੰਯੁਕਤ ਰਾਸ਼ਟਰ ਨੇ ਸਿਧਾਰਥ ਚੈਟਰਜੀ ਨੂੰ ਚੀਨ ’ਚ ਰੈਜ਼ੀਡੈਂਟ ਕੋਆਰਡੀਨੇਟਰ ਨਿਯੁਕਤ ਕੀਤਾ

ਏਜੰਸੀ

ਖ਼ਬਰਾਂ, ਪੰਜਾਬ

ਸੰਯੁਕਤ ਰਾਸ਼ਟਰ ਨੇ ਸਿਧਾਰਥ ਚੈਟਰਜੀ ਨੂੰ ਚੀਨ ’ਚ ਰੈਜ਼ੀਡੈਂਟ ਕੋਆਰਡੀਨੇਟਰ ਨਿਯੁਕਤ ਕੀਤਾ

image

ਸੰਯੁਕਤ ਰਾਸ਼ਟਰ, 16 ਦਸੰਬਰ : ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਏਂਟੋਨੀਓ ਗੁਤਰਸ ਨੇ ਭਾਰਤੀ ਮੂਨ ਸੀਨੀਅਰ ਅਧਿਕਾਰੀ ਸਿਧਾਰਥ ਚੈਟਰਜੀ ਨੂੰ ਚੀਨ ’ਚ ‘ਸੰਯੁਕਤ ਰਾਸ਼ਟਰ ਰੈਜ਼ੀਡੈਂਟ ਕੋਆਰਡੀਨੇਟਰ’ ਦੇ ਤੌਰ ’ਤੇ ਨਿਯੁਕਤ ਕੀਤਾ ਹੈ। ਰੈਜ਼ੀਡੈਂਟ ਕੋਆਰਡੀਨੇਟਰਸ ਦੇਸ਼ ਪੱਧਰ ’ਤੇ ਵਿਕਾਸ ਲਈ ਯੂ.ਐਨ ਸਕੱਤਰ ਜਨਰਲ ਦੇ ਨੁਮਾਇੰਦੇ ਹੁੰਦੇ ਹਨ। ਕੌਮਾਂਤਰੀ ਸਹਿਯੋਗ ਲਗਾਤਾਰ ਵਿਕਾਸ, ਮਨੁੱਖੀ ਸਾਂਝੇਦਾਰੀ ਤੇ ਸ਼ਾਂਤੀ ਤੇ ਸੁਰੱਖਿਆ ਦਾ 25 ਵਰਿ੍ਹਆਂ ਦਾ ਤਜਰਬਾ ਹੈ ਜੋ ਉਨ੍ਹਾਂ ਸੰਯੁਕਤ ਰਾਸ਼ਟਰ ’ਚ ਹਾਸਲ ਕੀਤਾ। ਇਸ ਤੋਂ ਪਹਿਲਾਂ ਸਿਧਾਰਥ ਚੈਟਰਜੀ ਨੇ ਕੀਨੀਆ ’ਚ ਸੰਯੁਕਤ ਰਾਸ਼ਟਰ ਦੇ ਰੈਜ਼ੀਡੈਂਟ ਕੋਆਰਡੀਨੇਟਰ ਦੇ ਤੌਰ ’ਤੇ ਕੰਮ ਕੀਤਾ ਹੈ। ਕੋਵਿਡ-19 ਮਹਾਮਾਰੀ ਤੋਂ ਉਭਰਨ ’ਚ ਦੇਸ਼ਾਂ ਦੀ ਮਦਦ ਲਈ ਇਹ ਨੁਮਾਇੰਦੇ ਹੀ ਯੂ.ਐਨ ਟੀਮਾਂ ਦਾ ਸਹਿਯੋਗ ਕਰਦੇ ਹਨ। ਯੂ.ਐਨ ਇਨ੍ਹਾਂ ਦੇਸ਼ਾਂ ਦੀ ਮਦਦ ਅਪਣੇ ਲਗਾਤਾਰ ਵਿਕਾਸ ਟੀਚੇ ਤਹਿਤ ਕਰਦਾ ਹੈ।    (ਪੀਟੀਆਈ)