ਦਿੱਲੀ ਵਿਚ ਐਮ.ਐਸਪੀ ਤੋਂ ਵੱਧ ਭਾਅ ਸੀ ਤਾਂਯੂਪੀ.ਬਿਹਾਰਅਤੇਮੱਧ ਪ੍ਰਦੇਸ਼ਤੋਂ ਝੋਨਾਪੰਜਾਬ ਕਿਉਾਪਹੁੰਚਿਆ
ਦਿੱਲੀ ਵਿਚ ਐਮ.ਐਸ.ਪੀ ਤੋਂ ਵੱਧ ਭਾਅ ਸੀ ਤਾਂ ਯੂ.ਪੀ., ਬਿਹਾਰ ਅਤੇ ਮੱਧ ਪ੍ਰਦੇਸ਼ ਤੋਂ ਝੋਨਾ ਪੰਜਾਬ ਕਿਉਾ ਪਹੁੰਚਿਆ
ਚੰਡੀਗੜ੍ਹ, 16 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸ ਦਾਅਵੇ ਕਿ ਦਿੱਲੀ ਵਿਚ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ) ਤੋਂ ਵੱਧ ਭਾਅ ਦਿਤਾ ਗਿਆ ਹੈ, ਨੂੰ ਝੂਠ ਦਾ ਪੁਲੰਦਾ ਐਲਾਨਦਿਆਂ ਸਵਾਲ ਕੀਤਾ ਕਿ ਜੇਕਰ ਦਿੱਲੀ ਸਰਕਾਰ ਨੇ ਐਮ.ਐਸ.ਪੀ ਤੋਂ ਵੱਧ ਭਾਅ ਉਤੇ ਫ਼ਸਲ ਚੁੱਕੀ ਤਾਂ ਬਿਹਾਰ, ਯੂ.ਪੀ. ਅਤੇ ਮੱਧ ਪ੍ਰਦੇਸ਼ ਤੋਂ ਝੋਨਾ ਪੰਜਾਬ ਵਿਕਣ ਲਈ ਕਿਉਾ ਪਹੁੰਚਿਆ¢
ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਝੋਨੇ ਦੀ ਖ਼ਰੀਦ ਦੌਰਾਨ ਦੂਸਰੇ ਰਾਜਾਂ ਤੋਂ ਪੰਜਾਬ ਵਿਚ ਵਿਕਣ ਲਈ ਆਏ ਝੋਨੇ ਦੇ ਟਰੱਕਾਂ ਦੇ ਟਰੱਕ ਕਿਸਾਨਾਂ ਅਤੇ ਪੁਲਿਸ ਵਲੋਂ ਪੰਜਾਬ ਸਰਹੱਦ ਉਤੇ ਫੜ੍ਹੇ ਗਏ¢ ਉਨ੍ਹਾਂ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਦਿੱਲੀ ਵਿਚ ਝੋਨੇ ਦਾ ਕੁਲ ਉਤਪਾਦਨ ਪੰਜਾਬ ਦੇ ਇਕ ਬਲਾਕ ਨਾਲੋਂ ਵੀ ਘੱਟ ਹੋਵੇਗਾ, ਫਿਰ ਦੂਸਰੇ ਸੂਬਿਆਂ ਤੋਂ ਆਉਣ ਵਾਲਾ ਝੋਨਾ ਵਿਕਣ ਲਈ ਦਿੱਲੀ ਕਿਉਾ ਨਹੀਂ ਗਿਆ ਜਦੋਂ ਕਿ ਤੁਸੀਂ ਤਾਂ ਐਮ.ਐਸ.ਪੀ. ਤੋਂ ਵੀ ਵੱਧ ਕੀਮਤ ਤੇ ਝੋਨਾ ਖ਼ਰੀਦ ਰਹੇ ਸੀ? ਸ. ਰੰਧਾਵਾ ਨੇ ਕਿਹਾ ਕਿ ਕੇਜਰੀਵਾਲ ਨੇ ਅਪਣੀ ਸਿਆਸਤ ਦੀ ਸ਼ੁਰੂਆਤ ਹੀ ਝੂਠ ਨਾਲ ਕੀਤੀ ਸੀ ਅਤੇ ਗਰਮ ਮੁੱਦਿਆਂ ਤੇ ਗੁੰਮਰਾਹਕੁਨ ਝੂਠੇ ਬਿਆਨ ਦਾਗ ਕੇ ਉਹ ਦਿੱਲੀ ਦੇ ਮੁੱਖ ਮੰਤਰੀ ਦੀ ਕੁਰਸੀ ਤਕ ਪਹੁੰਚਿਆ¢ ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਲਾਹਾ ਲੈਣ ਲਈ ਦੀ ਸਿਆਸਤ ਝੂਠ ਉਤੇ ਆਧਾਰਤ ਹੈ ਅਤੇ ਲੋਕਾਂ ਨੂੰ ਗੁੰਮਰਾਹ ਕਰ ਕੇ ਹੀ ਉਹ ਦਿੱਲੀ ਦੇ ਮੁੱਖ ਮੰਤਰੀ ਬਣੇ ਹਨ¢